ਔਰਤਾਂ ਲਈ ਕੇਜਰੀਵਾਲ ਦੇ ਐਲਾਨ ‘ਤੇ ਮਨੀਸ਼ਾ ਗੁਲਾਟੀ ਨੇ ਖੜ੍ਹੇ ਕੀਤੇ ਸਵਾਲ

TeamGlobalPunjab
1 Min Read

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤਿਆਂ ‘ਚ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਬਿਆਨ ‘ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਤਿੱਖਾ ਹਮਲਾ ਕੀਤਾ ਹੈ।

ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਔਰਤਾਂ ਦੇ ਆਤਮ ਸਨਮਾਨ ਅਤੇ ਯੋਗਤਾ ਦੀ ਕੀਮਤ 1000 ਰੁਪਏ ਨਾਲ ਤੋਲੀ ਜਾ ਰਹੀ ਹੈ ?

ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ‘ਤੇ ਤੰਜ਼ ਕੱਸਦਿਆਂ ਪੁੱਛਿਆ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਹਨ?

ਮਨੀਸ਼ਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਔਰਤਾਂ ਨੂੰ ਉਨ੍ਹਾਂ ਦੀ ਸੁਰੱਖਿਆ, ਕਮਾਈ, ਨੌਕਰੀ ਆਦਿ ਦਾ ਵਾਅਦਾ ਕਰਨ ਦੀ ਬਜਾਏ ਵੋਟਾਂ ਹਾਸਲ ਕਰਨ ਲਈ ਮੁਫ਼ਤ ਦੇਣ ਦਾ ਵਾਅਦਾ ਕਰ ਰਹੀਆਂ ਹਨ।

 

ਮਨੀਸ਼ਾ ਗੁਲਾਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੇ 1000 ਰੁਪਏ ਨਹੀਂ ਚਾਹੀਦੇ। ਜੇਕਰ ਪਾਰਟੀਆਂ ਕੁਝ ਕਰਨਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਔਰਤਾਂ ਦੀ ਸੁਰੱਖਿਆ ਦੀ ਗਾਰੰਟੀ ਦੇਣੀ ਚਾਹੀਦੀ ਹੈ। ਔਰਤਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ, ਸਿੱਖਿਆ ਦੀ ਗਾਰੰਟੀ ਦਿਓ ਅਤੇ ਮੁਫ਼ਤ ਵਿੱਚ ਚੀਜ਼ਾਂ ਨਾ ਵੰਡੋ ।

Share This Article
Leave a Comment