IFFI : ਹੇਮਾ ਮਾਲਿਨੀ ਦਾ ‘ਇੰਡੀਅਨ ਫਿਲਮ ਪਰਸਨੈਲਿਟੀ ਆਫ ਦਿ ਈਅਰ’ ਐਵਾਰਡ ਨਾਲ ਸਨਮਾਨ

TeamGlobalPunjab
1 Min Read

ਗੋਆ : ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਨੂੰ ਸ਼ਨੀਵਾਰ ਨੂੰ ‘ਇੰਡੀਅਨ ਫਿਲਮ ਪਰਸਨੈਲਿਟੀ ਆਫ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਭਿਨੇਤਰੀ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ।

 

ਗੋਆ ‘ਚ ਸ਼ਨੀਵਾਰ ਤੋਂ 52ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਸ਼ੁਰੂ ਹੋ ਗਿਆ ਹੈ, ਜੋ 28 ਨਵੰਬਰ ਤੱਕ ਚੱਲੇਗਾ। ਫੈਸਟੀਵਲ ਦੀ ਓਪਨਿੰਗ ਸੇਰੇਮਨੀ ਮੌਕੇ ਸਲਮਾਨ ਖਾਨ ਵੀ ਮੌਜੂਦ ਰਹੇ।

 

 

ਇਹ ਪਹਿਲੀ ਵਾਰ ਹੈ ਜਦੋਂ ਗੋਆ ‘ਚ ਕੋਰੋਨਾ ਮਹਾਮਾਰੀ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਫੈਸਟੀਵਲ ਲਈ 95 ਦੇਸ਼ਾਂ ਦੀਆਂ ਲਗਭਗ 624 ਫਿਲਮਾਂ ਦਿਖਾਈਆਂ ਜਾਣੀਆਂ ਹਨ। ਇਹ ਫੈਸਟੀਵਲ ਗੋਆ ਸਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਫਿਲਮ ਫੈਸਟੀਵਲ ਡਾਇਰੈਕਟੋਰੇਟ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।

Share This Article
Leave a Comment