ਰਾਜਸਥਾਨ : ਅਸ਼ੋਕ ਗਹਿਲੋਤ ਸਰਕਾਰ ਦੇ ਸਾਰੇ ਮੰਤਰੀਆਂ ਦਾ ਅਸਤੀਫ਼ਾ

TeamGlobalPunjab
1 Min Read

ਜੈਪੁਰ :  ਕਾਂਗਰਸ ਹਾਈ ਕਮਾਨ ਨੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦੇ ਸਾਰੇ ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਹਾਈਕਮਾਨ ਦੇ ਹੁਕਮਾਂ ‘ਤੇ ਸ਼ਨੀਵਾਰ ਨੂੰ ਸਾਰੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਸੌਂਪ ਦਿੱਤੇ ਸਨ। ਪਾਰਟੀ ‘ਚ ਜਾਰੀ ਖਿੱਚੋਤਾਣ ਕਾਰਨ ਕਾਂਗਰਸ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ ।

ਹੁਣ ਐਤਵਾਰ ਨੂੰ ਨਵੇਂ ਸਿਰੇ ਤੋਂ ਮੰਤਰੀ ਚੁਣੇ ਜਾਣਗੇ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਵੀ ਕੱਲ੍ਹ ਹੀ ਸ਼ਾਮ ਨੂੰ 4 ਵਜੇ ਹੋਵੇਗਾ। ਇਸ ਤੋਂ ਪਹਿਲਾਂ ਦੁਪਹਿਰ 2 ਵਜੇ ਪ੍ਰਦੇਸ਼ ਕਾਂਗਰਸ ਦਫਤਰ ‘ਚ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ਦਰਅਸਲ ਕਾਂਗਰਸ ਹਾਈਕਮਾਂਡ ਨੇ ਪਾਰਟੀ ‘ਚ ਜਾਰੀ ਕਲੇਸ਼ ਨੂੰ ਖ਼ਤਮ ਕਰਨ ਲਈ ਗਹਿਲੋਤ ਸਰਕਾਰ ਦੇ ਮੰਤਰੀ ਮੰਡਲ ‘ਚ ਫੇਰਬਦਲ ਨੂੰ ਮਨਜ਼ੂਰੀ ਦਿੰਦੇ ਹੋਏ ਫਾਰਮੂਲਾ ਤੈਅ ਕਰ ਦਿੱਤਾ ਹੈ। ਸਚਿਨ ਪਾਇਲਟ ਦਾ ਖੇਮਾ ਇਸ ਕਾਰਨ ਨਾਰਾਜ਼ ਹੈ ਕਿ ਗਹਿਲੋਤ ਦੇ ਮੰਤਰੀ ਮੰਡਲ ‘ਚ ਉਨ੍ਹਾਂ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਸਚਿਨ ਪਾਇਲਟ ਦੇ ਕੈਂਪ ਤੋਂ ਇਲਾਵਾ ਆਜ਼ਾਦ ਅਤੇ ਬਸਪਾ ਵਿਧਾਇਕ ਵੀ ਗਹਿਲੋਤ ਦੀ ਨਵੀਂ ਕੈਬਨਿਟ ‘ਚ ਸ਼ਾਮਲ ਹੋਣਗੇ ।

ਇਹ ਫੇਰਬਦਲ 2023 ਦੇ ਚੋਣ ਫਾਇਦੇ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਿੰਨ ਮੰਤਰੀਆਂ ਨੇ ਅਸਤੀਫਾ ਦਿੱਤਾ ਸੀ। ਸ਼ਨੀਵਾਰ ਸ਼ਾਮ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ।

Share This Article
Leave a Comment