ਪੀ.ਏ.ਯੂ. ਦਾ ਆਨਲਾਈਨ ਯੁਵਕ ਮੇਲਾ ਸਫਲਤਾਪੂਰਵਕ ਸਮਾਪਤ

TeamGlobalPunjab
4 Min Read

ਚੰਡੀਗੜ੍ਹ: ਪੀ.ਏ.ਯੂ. ਲੁਧਿਆਣਾ ਵੱਲੋਂ ਕੋਵਿਡ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ ਆਨਲਾਈਨ ਕਰਵਾਇਆ ਗਿਆ ਯੁਵਕ ਮੇਲਾ ਸਫਲਤਾ ਨਾਲ ਸਮਾਪਤ ਹੋਇਆ। ਇਸ ਮੇਲੇ ਵਿੱਚ ਪੀ.ਏ.ਯੂ. ਦੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਰਪੂਰ ਜੋਸ਼ ਨਾਲ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੀ ਸਮਾਪਤੀ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਕੋਵਿਡ ਦੀਆਂ ਪਾਬੰਦੀਆਂ ਦੇ ਬਾਵਜੂਦ ਯੁਵਕ ਮੇਲਾ ਕਾਮਯਾਬੀ ਨਾਲ ਸਿਰੇ ਚੜਿਆ ਹੈ। ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਉਹਨਾਂ ਆਸ ਪ੍ਰਗਟਾਈ ਕਿ ਆਉਂਦੇ ਸਾਲਾਂ ਵਿੱਚ ਪੀ.ਏ.ਯੂ. ਦਾ ਯੁਵਕ ਮੇਲਾ ਆਪਣੇ ਰਵਾਇਤੀ ਰੰਗ ਵਿਚ ਪਰਤੇਗਾ। ਡਾ. ਧਾਲੀਵਾਲ ਨੇ ਵੱਖ-ਵੱਖ ਆਈਟਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਜੇਤੂਆਂ ਨੂੰ ਇਨਾਮ ਵੰਡੇ।

ਕਾਵਿ ਉਚਾਰਨ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੇ ਜਸਮੀਨ ਕੌਰ ਸਿੱਧੂ ਪਹਿਲੇ, ਖੇਤੀ ਇੰਜਨੀਅਰਿੰਗ ਕਾਲਜ ਦੇ ਨਵਜੋਤ ਕੌਰ ਦੂਜੇ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਇਸ਼ਪਿੰਦਰ ਕੌਰ ਤੀਜੇ ਸਥਾਨ ਤੇ ਰਹੇ। ਹਾਸਰਸ ਕਵੀ ਦਰਬਾਰ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੀ ਵਿਦਿਆਰਥਣ ਰਮਨੀਕ ਕੌਰ ਨੂੰ ਪ੍ਰਾਪਤ ਹੋਇਆ । ਬੇਸਿਕ ਸਾਇੰਸਜ਼ ਕਾਲਜ ਦੀ ਨਵਨੂਰ ਕੌਰ ਦੂਜੇ ਅਤੇ ਖੇਤੀਬਾੜੀ ਕਾਲਜ ਦੇ ਪਰਵੇਸ਼ ਰਾਣਾ ਤੀਜੇ ਸਥਾਨ ‘ਤੇ ਰਹੇ।

ਕੋਲਾਜ ਬਨਾਉਣ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਰਾਗਿਨੀ ਆਹੂਜਾ, ਕਮਿਊਨਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੀ ਮਨੀਸ਼ਾ ਕੁਮਾਰੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਰੰਗੋਲੀ ਬਨਾਉਣ ਲਈ ਬੇਸਿਕ ਸਾਇੰਸਜ਼ ਕਾਲਜ ਨੇ ਪਹਿਲੇ ਦੋਵੇਂ ਸਥਾਨਾਂ ਤੇ ਕਬਜ਼ਾ ਕੀਤਾ। ਚਹਿਕ ਜੈਨ ਪਹਿਲੇ ਅਤੇ ਦਾਮਿਨੀ ਗਰਗ ਦੂਸਰੇ ਸਥਾਨ ਤੇ ਰਹੇ ਜਦਕਿ ਕਮਿਊਨਟੀ ਸਾਇੰਸ ਕਾਲਜ ਦੀ ਦੀਪਾਸ਼ੀ ਨੂੰ ਤੀਜਾ ਸਥਾਨ ਮਿਲਿਆ।

ਮਮਿਕਰੀ ਵਿੱਚ ਖੇਤੀਬਾੜੀ ਕਾਲਜ ਦੇ ਪਰਬ ਨੂੰ ਪਹਿਲਾ, ਬਾਗਬਾਨੀ ਕਾਲਜ ਦੇ ਪ੍ਰਤੀਕ ਨੂੰ ਦੂਜਾ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਵਿਪੁਲ ਨੂੰ ਤੀਜਾ ਸਥਾਨ ਹਾਸਲ ਹੋਇਆ। ਮੋਨੋ ਐਕਟਿੰਗ ਵਿੱਚ ਪਹਿਲਾ ਸਥਾਨ ਬੇਸਿਕ ਸਾਇੰਸਜ਼ ਕਾਲਜ ਦੀ ਨਵਨੀਤ ਕੌਰ ਨੇ ਜਿੱਤਿਆ ਜਦਕਿ ਦੂਜਾ ਸਥਾਨ ਖੇਤੀਬਾੜੀ ਕਾਲਜ ਦੇ ਪਰਬ ਨੂੰ ਮਿਲਿਆ। ਖੇਤੀ ਇੰਜਨਅਰਿੰਗ ਕਾਲਜ ਦੇ ਸੌਰਵ ਬੱਸੀ ਤੀਜੇ ਸਥਾਨ ਤੇ ਰਹੇ । ਭੰਡਾਂ ਦੀਆਂ ਨਕਲਾਂ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੇ ਪਰਵ ਅਤੇ ਪਵਨ ਪਹਿਲੇ ਸਥਾਨ ‘ਤੇ ਰਹੇ। ਬੇਸਿਕ ਸਾਇੰਸ ਕਾਲਜ ਦੇ ਸਾਹਿਲ ਅਤੇ ਗੁਰਪ੍ਰੀਤ ਦੂਜੇ ਸਥਾਨ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਨਵਜੋਤ ਤੇ ਤੇਜਪ੍ਰੀਤ ਤੀਜੇ ਸਥਾਨ ਤੇ ਰਹੇ।

ਲਾਈਟ ਵੋਕਲ ਸੋਲੋ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਪ੍ਰਭਜੋਤ ਕੌਰ, ਖੇਤੀ ਇੰਜਨੀਅਰਿੰਗ ਕਾਲਜ ਦੇ ਹਰਪ੍ਰੀਤ ਸਿੰਘ, ਕਮਿਊਨਟੀ ਸਾਇੰਸ ਕਾਲਜ ਦੀ ਹਰਵਿੰਦਰ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਕਾਬਜ਼ ਹੋਏ। ਸਿਰਜਣਾਤਮਕ ਲੇਖਣ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਵਿਕਾਸ ਦੱਤਾ ਪਹਿਲੇ, ਕਮਿਊਟੀ ਸਾਇੰਸ ਕਾਲਜ ਦੀ ਜੈਸਮੀਨ ਸੂਚ ਦੂਜੇ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਦੀਆ ਜੈਨ ਤੀਜੇ ਸਥਾਨ ਤੇ ਰਹੇ। ਡੀਬੇਟ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਪਹਿਲੇ, ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਦੂਜੇ ਅਤੇ ਬਠਿੰਡਾ ਦੇ ਖੇਤੀਬਾੜੀ ਸੰਸਥਾਨ ਨੂੰ ਤੀਸਰਾ ਸਥਾਨ ਹਾਸਲ ਹੋਇਆ। ਮੌਕੇ ‘ਤੇ ਪੇਟਿੰਗ ਬਨਾਉਣ ਵਿੱਚ ਖੇਤੀਬਾੜੀ ਕਾਲਜ ਨੇ ਬਾਜ਼ੀ ਮਾਰੀ । ਉਸਦੇ ਵਿਦਿਆਰਥੀ ਪ੍ਰਭਜੋਤ ਸੰਘੇੜਾ ਪਹਿਲੇ ਸਥਾਨ ਤੇ ਰਹੇ, ਬੇਸਿਕ ਸਾਇੰਸਜ਼ ਕਾਲਜ ਦੇ ਪਿ੍ਰੰਸ ਬਾਲੀ ਨੂੰ ਦੂਜਾ ਸਥਾਨ ਹਾਸਲ ਹੋਇਆ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਅਨਾਮਿਕਾ ਨੇ ਤੀਜੇ ਸਥਾਨ ਤੇ ਕਬਜ਼ਾ ਕੀਤਾ । ਮਹਿੰਦੀ ਲਾਉਣ ਦੇ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀ ਹਾਈਫਾ, ਕਮਿਊਨਟੀ ਸਾਇੰਸਜ਼ ਕਾਲਜ ਦੀ ਗੌਰਿਕਾ ਅਰੁਨ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਅਮਿਤੋਜ ਕੌਰ ਪਹਿਲੇ ਤਿੰਨ ਸਥਾਨਾਂ ਤੇ ਕਾਬਜ਼ ਰਹੀਆਂ। ਸੋਲੋ ਡਾਂਸ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀਪੂਰਵਿਕਾ ਛੁਨੇਜਾ ਪਹਿਲੇ ਸਥਾਨ ਤੇ ਰਹੀ । ਦੂਜਾ ਸਥਾਨ ਖੇਤੀਬਾੜੀ ਕਾਲਜ ਦੀ ਸਾਇਸ਼ਾ ਜਰਿਆਲ ਨੂੰ ਮਿਲਿਆ ਜਦਕਿ ਕਮਿਊਨਟੀ ਸਾਇੰਸ ਕਾਲਜ ਅੰਮਿ੍ਰਤ ਤੀਜੇ ਸਥਾਨ ‘ਤੇ ਰਹੀ।

ਇਸ ਯੁਵਕ ਮੇਲੇ ਦੇ ਆਯੋਜਨ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੇ ਕੁਆਰਡੀਨੇਟਰ ਡਾ. ਜਸਵਿੰਦਰ ਕੌਰ ਬਰਾੜ ਅਤੇ ਸੁਪਰਵਾਈਜ਼ਰ ਸ੍ਰੀ ਸਤਬੀਰ ਸਿੰਘ ਨੇ ਭਰਵਾਂ ਯੋਗਦਾਨ ਪਾਇਆ।

Share This Article
Leave a Comment