ਨਿਊਜ਼ ਡੈਸਕ: ‘ਬਿੱਗ ਬੌਸ 15’ ਦੇ ਅੱਜ ਦੇ ਐਪੀਸੋਡ ‘ਚ ਇੱਕ ਖ਼ਤਰਨਾਕ ਦ੍ਰਿਸ਼ ਦੇਖਣ ਨੂੰ ਮਿਲੇਗਾ ਜਦੋਂ ਅਫਸਾਨਾ ਖਾਨ ਨੇ ਆਪਣੇ ਆਪ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਉਸ ਨੂੰ ਆਪਣੀ ਗਲਤੀ ਦੀ ਸਜ਼ਾ ਵੀ ਮਿਲੇਗੀ। ਅਫਸਾਨਾ ਖਾਨ ਨੂੰ ਕਥਿਤ ਤੌਰ ‘ਤੇ ਬਿੱਗ ਬੌਸ 15 ਦੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਜਦੋਂ ਉਸਨੇ ਕਥਿਤ ਤੌਰ ‘ਤੇ ਚਾਕੂ ਨਾਲ ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਦਰਅਸਲ ਇਸ ਸਮੇਂ ਹਾਊਸ ‘ਚ ਕੈਪਟਨ ਉਮਰ ਰਿਆਜ਼ ਨੂੰ ਇਕ ਟਾਸਕ ਦਿੱਤਾ ਗਿਆ ਹੈ, ਜਿਸ ‘ਚ ਉਹ ਕਿਸੇ ਵੀ ਤਿੰਨ ਮੈਂਬਰਾਂ ਨੂੰ ਵੀਆਈਪੀ ਰੂਮ ‘ਚ ਲੈ ਜਾ ਸਕਦੇ ਹਨ। 9 ਨਵੰਬਰ ਨੂੰ ਦਿਖਾਏ ਗਏ ਐਪੀਸੋਡ ‘ਚ ਉਮਰ ਨੇ ਰਾਕੇਸ਼, ਨੇਹਾ, ਰਾਜੀਵ ਅਤੇ ਸ਼ਮਿਤਾ ਨੂੰ ਟਾਸਕ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਉਹ ਅਫਸਾਨਾ ਨੂੰ ਵੀ.ਆਈ.ਪੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇਗਾ ਅਤੇ ਇਹ ਗੱਲ ਅਫਸਾਨਾ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਦੇਵੇਗੀ, ਜਿਸ ਤੋਂ ਬਾਅਦ ਉਹ ਗੁੱਸੇ ‘ਚ ਆ ਜਾਵੇਗੀ ਅਤੇ ਚਾਕੂ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ।