ਚੰਡੀਗੜ੍ਹ : ਸ਼੍ਰੀ ਧਨਵੰਤਰੀ ਆਯੂਰਵੇਦਿਕ ਕਾਲਜ ਐਂਡ ਹਸਪਤਾਲ, ਸੈਕਟਰ 46-ਬੀ ਵਿੱਚ 12 ਤੋਂ 14 ਨਵੰਬਰ ਤਿੰਨ ਦਿਨਾਂ ਆਯੁਰਵੇਦ ਪਰਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਰਵ ਦਾ ਆਯੋਜਨ ਆਲ ਇੰਡੀਆ ਆਯੂਰਵੇਦਿਕ ਕਾਂਗਰਸ, ਨਵੀਂ ਦਿੱਲੀ ਦੁਆਰਾ ਕੀਤਾ ਜਾ ਰਿਹਾ। ਇਹ ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੈਦ ਸਭਾ, ਚੰਡੀਗੜ੍ਹ ਦੇ ਸਕੱਤਰ ਡਾ. ਸੰਜੀਵ ਗੋਇਲ ਨੇ ਸ਼੍ਰੀ ਧਨਵੰਤਰੀ ਆਉਰਵੇਦਿਕ ਕਾਲਜ ਐਂਡ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਆਯੁਰਵੇਦ ਪਰਵ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕਰਨਗੇ ਜਦੋਂਕਿ ਪੰਜਾਬ ਦੇ ਕੈਬਿਨਟ ਮੰਤਰੀ ਰਾਜਕੁਮਾਰ ਵੇਰਕਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਵੈਦ ਸਭਾ, ਚੰਡੀਗੜ੍ਹ ਦੇ ਸਕੱਤਰ ਵੈਦ ਅਨਿਲ ਭਰਦਵਾਜ, ਸ਼੍ਰੀ ਧਨਵੰਤਰੀ ਐਜੂਕੇਸ਼ਨਲ ਸੋਸਾਇਟੀ, ਚੰਡੀਗੜ ਦੇ ਸਕੱਤਰ ਡਾ. ਨਰੇਸ਼ ਮਿੱਤਲ, ਆਯੂਸ਼ ਚੰਡੀਗੜ ਦੇ ਸੰਯੁਕਤ ਨਿਦੇਸ਼ਕ ਡਾ. ਨਰੇਂਦਰ ਭਰਦਵਾਜ, ਵੈਦ ਸਭਾ ਚੰਡੀਗੜ੍ਹ ਦੇ ਖਜਾਨਚੀ ਡਾ. ਰਾਜੀਵ ਮੇਹਿਤਾ ਅਤੇ ਮੀਡਿਆ ਪ੍ਰੇਸ ਕਮੇਟੀ ਦੇ ਮੈਂਬਰ ਡਾ. ਡੀ. ਕੇ. ਚੱਢਾ ਵੀ ਮੌਜੂਦ ਸਨ।
ਉਨ੍ਹਾਂ ਨੇ ਦੱਸਿਆ ਕਿ ਇਸ ਪਰਵ ਦਾ ਪ੍ਰਬੰਧ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ ਦੀ ਆਈਈਸੀ (ਇਨਫਰਮੇਸ਼ਨ, ਐਜੁਕੇਸ਼ਨ ਅਤੇ ਕਮਿਉਨਿਕੇਸ਼ਨ) ਦੀ ਸੇਂਟਰਲ ਸੇਕਟਰ ਸਕੀਮ ਦੇ ਅਨੁਸਾਰ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਆਮ ਜਨਤਾ ਨੂੰ ਚੰਗੇ ਸਿਹਤ ਅਤੇ ਆਯੁਰਵੇਦ ਨੂੰ ਲੈ ਕੇ ਜਾਗਰੂਕ ਕਰਨਾ ਹੈ।
ਇਸ ਸਮਾਰੋਹ ਵਿੱਚ ਨੇਸ਼ਨਲ ਕਮਿਸ਼ਨ ਫਾਰ ਇੰਡਿਅਨ ਸਿਸਟਮ ਆਫ਼ ਮੇਡਿਸਿਨ (ਆਯੂਸ਼ ਮੰਤਰਾਲਾ, ਭਾਰਤ ਸਰਕਾਰ) ਦੇ ਚੇਅਰਮੈਨ ਵੈਦ ਜਯੰਤ ਦੇਵ ਪੁਜਾਰੀ, ਆਲ ਇੰਡਿਆ ਆਉਰਵੇਦਿਕ ਕਾਂਗਰਸ ਦੇ ਪ੍ਰਧਾਨ ਪਦਮ ਭੂਸ਼ਣ ਵੈਦ ਇੰਦਰ ਤਰਿਗੁਣਾ, ਨੇਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੇਡੀਸਨ (ਆਯੂਸ਼ ਮੰਤਰਾਲਾ, ਭਾਰਤ ਸਰਕਾਰ) ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਆਉਸ਼ ਮੰਤਰਾਲਾ, ਭਾਰਤ ਸਰਕਾਰ ਦੇ ਸਲਾਹਕਾਰ ਵੈਦ ਮਨੋਜ ਨੇੱਸਾਰੀ, ਪੰਜਾਬ ਸਰਕਾਰ ਦੇ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਲੋਕ ਸ਼ੇਖਰ, ਆਈਏਏਸ, ਚੰਡੀਗੜ੍ਹ ਦੇ ਸਿਹਤ ਅਤੇ ਆਯੂਸ਼ ਸਕੱਤਰ ਯਸ਼ਪਾਲ ਗਰਗ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਆਯੂਰਵੇਦਾ, ਨਵੀਂ ਦਿੱਲੀ ਦੀ ਨਿਦੇਸ਼ਕ ਡਾ. ਤਨੂਜਾ ਮਨੋਜ ਨੇੱਸਾਰੀ ਵੀ ਪਹੁੰਚਣਗੇ।
ਇਸ ਸਮਾਰੋਹ ਵਿੱਚ ਆਮ ਜਨਤਾ ਲਈ ਨਾ ਸਿਰਫ ਦਾਖਲਾ ਮੁਫਤ ਰਹੇਗਾ ਸਗੋਂ ਉਨ੍ਹਾਂ ਨੂੰ ਆਉਰਵੇਦਿਕ ਚਿਕਿਤਸਕਾਂ ਅਤੇ ਯੋਗ ਮਾਹਿਰਾਂ ਦੁਆਰਾ ਮੁਫ਼ਤ ਕੰਸਲਟੇਸ਼ਨ, ਦਵਾਈਆਂ ਅਤੇ ਮੇਡੀਕਲ ਟੈਸਟ ਦੀਆਂ ਸੁਵਿਧਾਵਾਂ ਵੀ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ।