ਓਟਾਵਾ : ਐਤਵਾਰ ਤੋਂ ਕੈਨੇਡਾ ਅਤੇ ਅਮਰੀਕਾ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਗਈਆਂ। ਸਮੇਂ ਵਿੱਚ ਤਬਦੀਲੀ ਤੋਂ ਬਾਅਦ ਸੋਮਵਾਰ ਤੋਂ ਸਾਰੇ ਸਕੂਲ, ਸਰਕਾਰੀ ਦਫ਼ਤਰ ਨਵੇਂ ਸਮੇਂ ਮੁਤਾਬਕ ਖੁੱਲ੍ਹਣਗੇ।
ਅਮਰੀਕਾ ਅਤੇ ਕੈਨੇਡਾ ਵਿੱਚ ਐਤਵਾਰ ਸਵੇਰੇ 02:00 ਵਜੇ ਘੜੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ। ਕੈਨੇਡਾ ਅਤੇ ਅਮਰੀਕਾ ਦਾ ਸਮਾਂ ਸਾਲ ਵਿਚ ਦੋ ਵਾਰ ਅੱਗੇ-ਪਿੱਛੇ ਹੁੰਦਾ ਹੈ, ਪਹਿਲਾਂ ਮਾਰਚ ਮਹੀਨੇ ਦੌਰਾਨ ਅਤੇ ਫਿਰ ਨਵੰਬਰ ਮਹੀਨੇ ਵਿੱਚ।
ਕੈਨੇਡਾ ਅਤੇ ਅਮਰੀਕਾ ਦੇ ਉਹਨਾਂ ਖੇਤਰਾਂ ਵਿੱਚ ਜਿੱਥੇ ਡੇਲਾਈਟ ਸੇਵਿੰਗ ਟਾਈਮ (DST) ਵਰਤਿਆ ਜਾਂਦਾ ਹੈ, ਇਹ ਤਬਦੀਲੀ ਮਾਰਚ ਦੇ ਦੂਜੇ ਐਤਵਾਰ ਨੂੰ ਸਵੇਰੇ 2 ਵਜੇ ਸ਼ੁਰੂ ਹੁੰਦੀ ਹੈ ਅਤੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਸਵੇਰੇ 2 ਵਜੇ ਖਤਮ ਹੁੰਦੀ ਹੈ । ਨਤੀਜੇ ਵਜੋਂ, ਡੇਲਾਈਟ ਸੇਵਿੰਗ ਟਾਈਮ ਕੈਨੇਡਾ ਵਿੱਚ ਕੁੱਲ 34 ਹਫ਼ਤਿਆਂ ਤੱਕ ਰਹਿੰਦਾ ਹੈ, ਯਾਨੀ ਸਾਲ ਦੇ 238 ਦਿਨ।
ਕੈਨੇਡਾ ਦੇ 10 ਵਿੱਚੋਂ 9 ਸੂਬੇ ਡੇਲਾਈਟ ਸੇਵਿੰਗ ਟਾਈਮ (DST) ਦੀ ਵਰਤੋਂ ਕਰਦੇ ਹਨ।