ਬੀ.ਸੀ: ਮਈ ਵਿੱਚ ਸਾਬਕਾ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਸਾਈਟਸ ਉੱਤੇ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਮਿਲਣ ਤੋਂ ਬਾਅਦ ਤੋਂ ਹੀ ਦੇਸ਼ ਭਰ ਵਿੱਚ ਫੈਡਰਲ ਇਮਾਰਤਾਂ ਉੱਤੇ ਕੈਨੇਡੀਅਨ ਝੰਡੇ ਅੱਧੇ ਝੁਕੇ ਹੋਏ ਹਨ।
ਹੁਣ ਅਸੈਂਬਲੀ ਆਫ ਫਰਸਟ ਨੇਸ਼ਨਜ਼ ਨੇ ਐਤਵਾਰ ਨੂੰ ਸਨਮਾਨਜਨਕ ਢੰਗ ਨਾਲ ਰਿਮੈਂਬਰੈਂਸ ਡੇਅ ਦੇ ਸਬੰਧ ਵਿੱਚ ਇਨ੍ਹਾਂ ਝੰਡਿਆਂ ਨੂੰ ਉੱਚਾ ਚੁੱਕਣ ਦਾ ਰਾਹ ਸੁਝਾਇਆ ਹੈ। ਨੈਸ਼ਨਲ ਚੀਫ ਰੋਜ਼ਐਨ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਫੈਡਰਲ ਸਰਕਾਰ ਕੈਨੇਡੀਅਨ ਝੰਡਿਆਂ ਨੂੰ ਉੱਚਾ ਜ਼ਰੂਰ ਚੁੱਕੇ ਪਰ ਉਨ੍ਹਾਂ ਦੇ ਨਾਲ ਹੀ ਪੀਸ ਟਾਵਰ ਸਮੇਤ ਹੋਰਨਾਂ ਫੈਡਰਲ ਇਮਾਰਤਾਂ ਉੱਤੇ ਕੈਨੇਡੀਅਨ ਝੰਡਿਆਂ ਦੇ ਨਾਲ ਐਵਰੀ ਚਾਈਲਡ ਮੈਟਰਜ਼ ਵਾਲੇ ਆਰੇਂਜ ਝੰਡੇ ਵੀ ਲਹਿਰਾਏ ਜਾਣ। ਝੰਡੇ ਨੂੰ ਰੀਮੇਬਰੈਂਸ ਡੇਅ ਦੇ ਸਮੇਂ ਐਤਵਾਰ ਨੂੰ ਸੂਰਜ ਡੁੱਬਣ ਵੇਲੇ ਲਹਿਰਾਇਆ ਜਾਵੇਗਾ, ਜਦੋਂ ਇਹ ਰਵਾਇਤੀ ਤੌਰ ‘ਤੇ ਕੈਨੇਡਾ ਦੇ ਸਾਬਕਾ ਸੈਨਿਕਾਂ ਅਤੇ ਜੰਗ ਵਿੱਚ ਮਰਨ ਵਾਲਿਆਂ ਦਾ ਸਨਮਾਨ ਕਰਨ ਲਈ ਹੇਠਾਂ ਕੀਤਾ ਜਾਂਦਾ ਹੈ।