80 ਦੇ ਦਹਾਕੇ ਦੇ ਉੱਭਰਦੇ ਗਾਇਕ ਦੀ ਜ਼ਿੰਦਗੀ ਨੂੰ ਦਰਸਾਉਂਦੀ ‘ਪਾਣੀ ’ਚ ਮਧਾਣੀ’ ਰਿਲੀਜ਼

TeamGlobalPunjab
2 Min Read

ਚੰਡੀਗੜ੍ਹ : ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪਾਣੀ ‘ਚ ਮਧਾਣੀ’ ਅੱਜ 5 ਨਵੰਬਰ 2021 ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਵਿੱਚ ਮਸ਼ਹੂਰ ਜੋੜੀ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ 12 ਸਾਲਾਂ ਬਾਅਦ ਇਕੱਠੇ ਵੱਡੇ ਪਰਦੇ ‘ਤੇ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫ਼ਤਿਖਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੂਪੀ, ਸ਼ਿਵਮ ਸ਼ਰਮਾ, ਹਨੀ ਮੱਟੂ, ਪਰਵੀਨ ਆਵਾਰਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਪੀਰੀਅਡ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।

ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ, “ਪਾਣੀ ਚ ਮਧਾਣੀ ਸਿਰਫ਼ ਇੱਕ ਸੰਗੀਤਕ ਫ਼ਿਲਮ ਨਹੀਂ ਹੈ, ਇਹ ਰੋਮਾਂਸ, ਦੋਸਤੀ ਅਤੇ ਜਜ਼ਬਾਤ ਦਾ ਪੂਰਾ ਪੈਕੇਜ ਹੈ। ਹੁਣ ਤੱਕ, ਗੀਤਾਂ ਅਤੇ ਟ੍ਰੇਲਰ ਨੂੰ ਜੋ ਹੁੰਗਾਰਾ ਮਿਲਿਆ ਹੈ ਉਹ ਸਾਡੀ ਉਮੀਦਾਂ ਤੋਂ ਪਰੇ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਫਿਲਮ ਦੇ ਨਾਲ ਵੀ ਜਾਰੀ ਰਹੇਗੀ।

ਉਥੇ ਹੀ ਨੀਰੂ ਬਾਜਵਾ ਨੇ ਕਿਹਾ, “ਜਦੋਂ ਮੈਨੂੰ ਇਹ ਸਕ੍ਰਿਪਟ ਮਿਲੀ, ਮੈਂ ਆਪਣੇ ਕਿਰਦਾਰ (ਸੋਹਨੀ) ਤੋਂ ਬਹੁਤ ਪ੍ਰਭਾਵਿਤ ਹੋਈ। ਮੈਨੂੰ ਯਕੀਨ ਹੈ ਕਿ ਇਹ ਕਿਰਦਾਰ ਦਰਸ਼ਕਾਂ ‘ਤੇ ਆਪਣਾ ਪ੍ਰਭਾਵ ਛੱਡੇਗਾ।”

Share This Article
Leave a Comment