ਨਿਊਜ਼ ਡੈਸਕ: ਪਿੰਡ ਰੌਂਤਾ ਦੇ ਵਸਨੀਕ (22) ਸਾਲਾ ਨੌਜਵਾਨ ਹਰਕੰਵਲ ਉਰਫ ਹਨੀ ਰੋਜ਼ਗਾਰ ਲਈ ਦੋ ਹਫ਼ਤੇ ਪਹਿਲਾਂ ਹੀ ਕੈਨੇਡਾ ਗਿਆ ਸੀ। ਬਰੈਂਪਟਨ ਵਿਖੇ ਇਕ ਟਰਾਲੇ ਵਿਚੋਂ ਹਨੀ ਦੀ ਭੇਤਭਰੀ ਹਾਲਤ ਵਿਚ ਲਾਸ਼ ਮਿਲੀ ਹੈ। ਜਿਸ ਨਾਲ ਪਿੰਡ ਵਿਚ ਸੋਗ ਦਾ ਮਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਹਨੀ ਦੇ ਪਿਤਾ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਉਸ ਦਾ ਮੁੰਡਾ ਕੈਨੇਡਾ ਵਿਖੇ ਆਪਣੇ ਦੋਸਤਾਂ ਨਾਲ ਟਰਾਲੇ ‘ਚ ਜਾ ਰਿਹਾ ਸੀ।
ਉਸਦੇ ਪਿਤਾ ਨੇ ਦਸਿਆ ਕਿ ਹਨੀ ਦੀ ਤਬੀਅਤ ਖਰਾਬ ਹੋ ਗਈ ਅਤੇ ਉਸਦੇ ਦੋਸਤ ਉਸ ਨੂੰ ਟਰਾਲੇ ‘ਚ ਛੱਡ ਕੇ ਚਲੇ ਗਏ।ਕੈਨੇਡਾ ਪੁਲਿਸ ਨੇ ਪੈਟਰੋਲ ਪੰਪ ‘ਤੇ ਖੜੇ ਟਰਾਲੇ ‘ਚੋਂ ਹਨੀ ਦੀ ਲਾਸ਼ ਬਰਾਮਦ ਕੀਤੀ।
ਦਸ ਦਈਏ ਕਿ ਹਨੀ ਤਿੰਨ ਭੈਣਾ ਦਾ ਭਰਾ ਸੀ।ਉਹ ਦੋ ਹਫਤੇ ਪਹਿਲਾਂ ਹੀ ਕੈਨੇਡਾ ਗਿਆ ਸੀ।