-ਡਾ. ਰੇਣੂ ਸਵਰੂਪ;
ਇਹ ਇੱਕ ਅਸਧਾਰਣ ਉਪਲਬਧੀ ਹੈ ਜਿਸ ਨੂੰ ਦੇਸ਼ ਹੀ ਨਹੀਂ ਬਲਕਿ ਦੁਨੀਆ ਨੇ ਵੀ ਸਵੀਕਾਰ ਕੀਤਾ ਹੈ। ਇਸ ਤੋਂ ਸਾਨੂੰ ਵਿਸ਼ਵਾਸ ਹਾਸਲ ਹੋਇਆ ਹੈ ਕਿ ਅਸੀਂ ਜਨਤਕ ਸਿਹਤ ਸੇਵਾ ਸਬੰਧੀ ਕਿਸੇ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ। ਅਸੀਂ ਪ੍ਰਤੀ ਦਿਨ ਲਗਭਗ ਇੱਕ ਕਰੋੜ ਲੋਕਾਂ ਨੂੰ ਟੀਕਾਕਰਣ ਕਰ ਰਹੇ ਹਾਂ ਜੋ ਕਿ ਦੇਸ਼ ਦੀ ਵਿਸ਼ਾਲਤਾ ਅਤੇ ਵਿਭਿੰਨ ਜਨਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅਸਾਨ ਕੰਮ ਨਹੀਂ ਹੈ। ਮੈਂ ਸਮੁੱਚੀ ਸਪਲਾਈ ਚੇਨ, ਲੌਜਿਸਟਿਕਸ ਅਤੇ ਇਸ ਕੰਮ ਵਿੱਚ ਲਗੇ ਸਾਰੇ ਕਰਮਚਾਰੀਆਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸੰਭਵ ਹੋਇਆ ਹੈ।
ਟੀਕਾਕਰਣ ਮਹਾਮਾਰੀ ਨੂੰ ਕੰਟਰੋਲ ਕਰਨ ਦੇ ਪ੍ਰਮੁੱਖ ਉਪਾਵਾਂ ਵਿੱਚੋਂ ਇੱਕ ਹੈ, ਲੇਕਿਨ ਉਤਨਾ ਹੀ ਮਹੱਤਵਪੂਰਨ ਹੈ ਕਿ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਪਾਲਣਾ ਵੀ ਕੀਤੀ ਜਾਵੇ। ਅਤੇ ਮੈਨੂੰ ਲਗਦਾ ਹੈ ਕਿ ਹਰੇਕ ਨਾਗਰਿਕ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਸੀਂ ਅਜਿਹਾ ਮਾਹੌਲ ਨਾ ਬਣਾਈਏ, ਜਿੱਥੇ ਵਾਇਰਸ ਦੁਬਾਰਾ ਫੈਲ ਸਕੇ।
ਭਾਰਤ ਨੂੰ ਹਮੇਸ਼ਾ ਹੀ ਟੀਕਿਆਂ ਦੇ ਸਭ ਤੋਂ ਵੱਡੇ ਉਤਪਾਦਕ ਵਜੋਂ ਜਾਣਿਆ ਜਾਂਦਾ ਰਿਹਾ ਹੈ। ਵੈਕਸੀਨ (ਟੀਕੇ) ਨੂੰ ਵਿਕਸਿਤ ਕਰਨ ਲਈ ਦੇਸ਼ ਨੂੰ ਕੀ ਕਰਨਾ ਪਿਆ?
ਇਹ ਬਹੁਤ ਹੀ ਅਨੋਖੀ ਯਾਤਰਾ ਰਹੀ ਹੈ ਜਿੱਥੇ ਅਸੀਂ ਸਾਰੇ ਖੋਜਕਰਤਾਵਾਂ ਨੂੰ ਸਿੱਖਿਆ, ਉਦਯੋਗ ਅਤੇ ਸਟਾਰਟ-ਅੱਪ ਨੂੰ ਨਾਲ-ਨਾਲ ਦੇਖਿਆ। ਅਸੀਂ ਸਿੱਖਿਆ ਅਤੇ ਉਦਯੋਗ ਦੇ ਦਰਮਿਆਨ ਦੀਆਂ ਹੱਦਾਂ ਨੂੰ ਤੋੜਦੇ ਹੋਏ ਗਿਆਨ, ਵਿਚਾਰਾਂ, ਬੁਨਿਆਦੀ ਢਾਂਚੇ ਨੂੰ ਸਾਂਝਾ ਕੀਤਾ ਅਤੇ ਨਤੀਜਾ ਹੁਣ ਸਭ ਦੇ ਸਾਹਮਣੇ ਹੈ। ਅਸੀਂ ਸਵਦੇਸ਼ੀ ਤੌਰ ‘ਤੇ ਕੋਵੈਕਸਿਨ ਨੂੰ ਵਿਕਸਿਤ ਕੀਤਾ ਜੋ ਕਿ ਕੋਵੀਸ਼ੀਲਡ ਦੇ ਨਾਲ ਸਾਡੇ ਟੀਕਾਕਰਣ ਅਭਿਯਾਨ ਦੇ ਸੰਚਾਲਨ ਵਿੱਚ ਸ਼ਾਮਲ ਰਹੀ। ਸਾਨੂੰ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਪਹਿਲਾਂ ਹੀ ਇਜਾਜ਼ਤ ਮਿਲ ਚੁੱਕੀ ਹੈ ਅਤੇ ਜਲਦੀ ਹੀ ਅਸੀਂ ਬਾਇਓਲੌਜੀਕਲ-ਈ ਤੋਂ ਇੱਕ ਵੈਕਸੀਨ ਪ੍ਰਾਪਤ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ, ਇੱਕ ਐੱਮਆਰਐੱਨਏ ਵੈਕਸੀਨ ਕਲੀਨਿਕਲ ਟ੍ਰਾਇਲ ਦੇ ਦੂਸਰੇ ਪੜਾਅ ਵਿੱਚ ਹੈ। ਸਾਨੂੰ ਭਰੋਸਾ ਹੈ ਕਿ ਸਾਡੇ ਬੁਨਿਆਦੀ ਢਾਂਚੇ ਅਤੇ ਵਿਗਿਆਨਕ ਹੁਨਰ ਦੇ ਨਾਲ ਅਸੀਂ ਕੋਵਿਡ -19 ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਕਸੀਨ ਵਿਕਸਿਤ ਕਰ ਸਕਦੇ ਹਾਂ।
ਕਿਉਂਕਿ ਕੋਵਿਡ -19 ਟੀਕੇ ਕਾਫ਼ੀ ਘੱਟ ਸਮੇਂ ਵਿੱਚ ਵਿਕਸਿਤ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਐਮਰਜੈਂਸੀ ਵਰਤੋਂ ਦੀ ਆਗਿਆ (ਈਯੂਏ) ਦਿੱਤੀ ਜਾ ਰਹੀ ਹੈ, ਤੁਸੀਂ ਇਨ੍ਹਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਕਿਵੇਂ ਭਰੋਸੇਮੰਦ ਹੋ?
ਅਸਲ ਵਿੱਚ ਅਸੀਂ ਟੈਸਟਿੰਗ ਵਿੱਚ ਕੋਈ ਕਮੀ ਨਹੀਂ ਕੀਤੀ ਹੈ ਅਤੇ ਇਨ੍ਹਾਂ ਟੀਕਿਆਂ ਦੇ ਦੂਸਰੇ ਅਤੇ ਤੀਸਰੇ ਪੜਾਅ ਦੀਆਂ ਅਜ਼ਮਾਇਸ਼ਾਂ ਤੋਂ ਕਾਫ਼ੀ ਮਾਤਰਾ ਵਿੱਚ ਸੁਰੱਖਿਆ ਡੇਟਾ ਮਿਲਿਆ ਹੈ। ਵਾਇਰਸ ਦੇ ਵਿਭਿੰਨ ਵੇਰੀਅੰਟਸ ‘ਤੇ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਜਾਣਕਾਰੀ ਲਈ ਟੀਕਾਕਰਣ ਤੋਂ ਬਾਅਦ ਵੀ ਕੁਝ ਅਧਿਐਨ ਜਾਰੀ ਹਨ। ਸਾਡੇ ਪਾਸ ਅਜਿਹਾ ਡੇਟਾ ਵੀ ਹੈ ਜਿਸ ਤੋਂ ਸੰਕ੍ਰਮਣ ਦੇ ਪ੍ਰਕਾਰ, ਦੁਬਾਰਾ ਸੰਕ੍ਰਮਣ ਦੇ ਮਾਮਲਿਆਂ ਆਦਿ ਦੇ ਬਾਰੇ ਪਤਾ ਲਗਦਾ ਹੈ। ਇਸ ਤੋਂ ਸਾਨੂੰ ਵਿਸ਼ਵਾਸ ਹੈ ਕਿ ਟੀਕੇ ਪ੍ਰਭਾਵਸ਼ਾਲੀ ਹੋਣ ਦੇ ਨਾਲ-ਨਾਲ ਸੁਰੱਖਿਅਤ ਵੀ ਹਨ।
ਡੀਬੀਟੀ ਦੇ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਸਐੱਚਟੀਆਈ) ਸਮੇਤ ਦੇਸ਼ ਭਰ ਦੇ ਵਿਭਿੰਨ ਸੰਸਥਾਨਾਂ ਨੇ ਟੀਕਿਆਂ ਦੇ ਵਿਭਿੰਨ ਪਹਿਲੂਆਂ ਦਾ ਅਧਿਐਨ ਕਰਨ ਲਈ ਦੀਰਘਕਾਲੀ ਅਧਿਐਨ ਕੀਤੇ ਹਨ।
ਟੀਕੇ ਦੇ ਵਿਕਾਸ ਦੇ ਪੜਾਵਾਂ ਦੌਰਾਨ ਦੇਸ਼ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਚੁਣੌਤੀਆਂ ‘ਤੇ ਕਿਵੇਂ ਸਫ਼ਲਤਾ ਪ੍ਰਾਪਤ ਕੀਤੀ?
ਵੈਕਸੀਨ ਦਾ ਵਿਕਾਸ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਵਿਗਿਆਨਕ ਅਤੇ ਤਕਨੀਕੀ ਮੋਰਚੇ ‘ਤੇ ਸਾਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਨ੍ਹਾਂ ਨਾਲ ਹਰ ਵਿਗਿਆਨਕ ਖੋਜਕਰਤਾ ਨੂੰ ਜੂਝਣਾ ਪੈਂਦਾ ਹੈ। ਅਸੀਂ ਇੱਕੋ ਸਮੇਂ ਪੰਜ ਤੋਂ ਛੇ ਟੀਕੇ ਵਿਕਸਿਤ ਕਰਨ ਲਈ ਸੋਚ ਰਹੇ ਸਾਂ। ਇਸ ਲਈ, ਅਰੰਭ ਵਿੱਚ, ਆਪਣੇ ਲਈ ਮੰਗ ਨੂੰ ਪੂਰਾ ਕਰਨ ਲਈ ਢੁਕਵੀਂਆਂ ਖੋਜ ਸੁਵਿਧਾਵਾਂ ਮੁਹੱਈਆ ਕਰਾਉਣਾ ਇੱਕ ਚੁਣੌਤੀ ਸੀ।
ਦਰਅਸਲ, ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਫਰਵਰੀ 2020 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਵਿੱਚ ਅਮਰੀਕਾ, ਯੂਨਾਈਟਿਡ ਕਿੰਗਡਮ ਜਿਹੇ ਹੋਰਨਾਂ ਵਿਕਸਿਤ ਦੇਸ਼ਾਂ ਦੇ ਨਾਲ ਬਿਮਾਰੀ ਨਾਲ ਲੜਨ ਲਈ ਆਪਣਾ ਰੋਡਮੈਪ ਤਿਆਰ ਕੀਤਾ ਸੀ। ਅਸੀਂ ਟੀਕਿਆਂ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਦੇ ਰੂਪ ਵਿੱਚ ਪਹਿਚਾਣਿਆ। ਸਰਕਾਰ ਨੇ ਨਵੇਂ ਵੈਕਸੀਨ ਵਿਕਾਸ ਪਲੈਟਫਾਰਮਾਂ ਲਈ ਇਸ ਉੱਚ ਜੋਖਮ ਵਾਲੇ ਇਨੋਵੇਸ਼ਨ ਦੀ ਫੰਡਿੰਗ ਦਾ ਸਮਰਥਨ ਕੀਤਾ। ਇਸ ਤਰ੍ਹਾਂ ਉਦਯੋਗ ਨੂੰ ਐੱਮ-ਆਰਐੱਨਏ ਅਤੇ ਡੀਐੱਨਏ ਟੀਕਿਆਂ ‘ਤੇ ਕੰਮ ਕਰਨ ਦਾ ਵਿਸ਼ਵਾਸ ਹਾਸਲ ਹੋਇਆ।
ਇਸ ਦੇ ਨਾਲ-ਨਾਲ ਅਸੀਂ ਕਮੀਆਂ ਦੀ ਪਹਿਚਾਣ ਕੀਤੀ। ਸਾਨੂੰ ਜਾਂਚ ਲਈ ਜ਼ਿਆਦਾ ਤੋਂ ਜ਼ਿਆਦਾ ਪਸ਼ੂ ਸੁਵਿਧਾ ਕੇਂਦਰਾਂ, ਪ੍ਰਤੀਰੋਧਕਤਾ ਜਾਂਚ ਪ੍ਰਯੋਗਸ਼ਾਲਾਵਾਂ, ਨਿਦਾਨ ਜਾਂਚ ਕੇਂਦਰਾਂ ਦੀ ਜ਼ਰੂਰਤ ਸੀ ਅਤੇ ਅਸੀਂ ਤੁਰੰਤ ਇਨ੍ਹਾਂ ਦੀ ਵਿਵਸਥਾ ਕੀਤੀ।
ਅੱਜ, ਸਾਡੇ ਕੋਲ 54 ਜਾਂਚ ਸਥਾਨ ਅਤੇ 4 ਪਸ਼ੂ ਜਾਂਚ ਕੇਂਦਰ ਹਨ। ਸਾਡੇ ਖੋਜਕਰਤਾਵਾਂ ਨੂੰ ਹੁਣ ਵਿਦੇਸ਼ੀ ਸਾਧਨਾਂ ‘ਤੇ ਨਿਰਭਰ ਨਹੀਂ ਰਹਿਣਾ ਪੈਂਦਾ ਹੈ। ਹੁਣ ਦੇਸ਼ ਵਿੱਚ ਸਾਰੇ ਲੋੜੀਂਦੇ ਸਾਧਨ ਉਪਲਬਧ ਹਨ। ਇਸ ਪ੍ਰਕਾਰ, ਇਹ ਇੱਕ ਰਣਨੀਤਕ ਰੂਪ ਨਾਲ ਤਿਆਰ ਕੀਤਾ ਗਿਆ ਯੋਜਨਾਬੱਧ ਯਤਨ ਰਿਹਾ ਹੈ। ਖੋਜ ਵਿੱਚ ਇੰਨਾ ਵੱਡਾ ਨਿਵੇਸ਼ ਦੇਸ਼ ਨੂੰ ਕਿਵੇਂ ਮਦਦ ਪਹੁੰਚਾਏਗਾ?
ਸਰਕਾਰ ਨੇ ਪਹਿਲੀ ਵਾਰ ਕਿਸੇ ਉਤਪਾਦ ‘ਤੇ ਇੰਨੀ ਜਲਦੀ ਧਿਆਨ ਕੇਂਦ੍ਰਿਤ ਕਰਦੇ ਹੋਏ ਮਿਸ਼ਨ ਵਿੱਚ ਨਿਵੇਸ਼ ਕੀਤਾ ਹੈ। ਆਤਮਨਿਰਭਰ ਭਾਰਤ ਦੇ ਤਹਿਤ ਸ਼ੁਰੂ ਕੀਤਾ ਗਿਆ ਮਿਸ਼ਨ ਕੋਵਿਡ ਸੁਰਕਸ਼ਾ 900 ਕਰੋੜ ਰੁਪਏ ਦਾ ਸੀ ਜਿਸ ਨਾਲ ਇੰਨੇ ਘੱਟ ਸਮੇਂ ਵਿੱਚ ਕਈ ਟੀਕੇ ਵਿਕਸਿਤ ਕਰਨ ਵਿੱਚ ਮਦਦ ਮਿਲੀ।
ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਅਸੀਂ ਇਹ ਉਪਲਬਧੀ ਇਸ ਲਈ ਹਾਸਲ ਕਰਨ ਦੇ ਯੋਗ ਹੋਏ ਕਿਉਂਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਬੁਨਿਆਦੀ ਵਿਗਿਆਨ ਈਕੋਸਿਸਟਮ ਵਿੱਚ ਨਿਵੇਸ਼ ਕਰ ਰਹੇ ਹਾਂ। ਨਾਲ ਹੀ, ਅਸੀਂ ਜੋ ਸਮਰੱਥਾ ਬਣਾਈ ਹੈ ਉਹ ਸਾਨੂੰ ਤਪਦਿਕ, ਡੇਂਗੂ, ਚਿਕਨਗੁਨੀਆ, ਮਲੇਰੀਆ ਸਮੇਤ ਕਈ ਹੋਰ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਉਤਸ਼ਾਹਿਤ ਕਰੇਗੀ। ਸਭ ਤੋਂ ਮਹੱਤਵਪੂਰਨ ਇਹ ਗੱਲ ਹੈ ਕਿ ਕੋਰੋਨਾ ਦਾ ਇੱਕ ਸਮੁੱਚਾ ਟੀਕਾ ਕੋਵਿਡ -19 ਦੇ ਸਾਰੇ ਵੇਰਿਅੰਟਸ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।
(ਲੇਖਕ: ਸਕੱਤਰ, ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ)
***