ਉਤਰਾਖੰਡ: ਉਤਰਾਖੰਡ ਵਿੱਚ ਅੱਜ ਲਗਾਤਾਰ ਤੀਜੇ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਹੈ। ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਦੇ ਇਕ ਪਿੰਡ ’ਚ ਬੱਦਲ ਫਟਣ ਦੀ ਖਬਰ ਸਾਹਮਣੇ ਆ ਰਹੀ ਹੈ।ਕਈ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦੀ ਸੰਭਾਵਨਾ ਹੈ। ਨੈਨੀਤਾਲ ਐੱਸਐੱਸਪੀ ਪ੍ਰੀਤੀ ਪ੍ਰੀਅਦਸ਼ਰਿਨੀ ਨੇ ਦੱਸਿਆ, ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ’ਚ ਜਿਥੇ ਬੱਦਲ ਫਟਿਆ ਸੀ, ਉਥੋਂ ਕੁਝ ਜ਼ਖ਼ਮੀਆਂ ਨੂੰ ਬਚਾ ਲਿਆ ਗਿਆ ਹੈ, ਉਨ੍ਹਾਂ ਅਸਲ ਸੰਖਿਆ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਉਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਨੈਨੀਤਾਲ ਪਹੁੰਚਣ ਵਾਲੇ 3 ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਏ ਹਨ। ਅਜਿਹੇ ਵਿੱਚ ਰਾਜ ਦੇ ਬਾਕੀ ਜ਼ਿਲ੍ਹਿਆਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਜਿਸ ਕਾਰਨ ਲੋਕ ਸੜਕਾਂ ਤੇ ਹੋਟਲਾਂ ਵਿੱਚ ਫਸ ਗਏ ਹਨ।ਕਾਠਗੋਦਾਮ ਰੇਲਵੇ ਸਟੇਸ਼ਨ ਦੀਆਂ ਪਟੜੀਆਂ ਗੌਲਾ ਨਦੀ ’ਚ ਵਹਿ ਗਈਆਂ ਹਨ। ਜਿਸ ਕਾਰਨ ਟ੍ਰੇਨਾਂ ਦਾ ਸੰਚਾਲਨ ਬੰਦ ਕਰ ਦਿੱਤਾ ਹੈ। ਪਹਾੜ ਦੇ ਕਈ ਮਾਰਗ ਮਲਬਾ ਆਉਣ ਕਾਰਨ ਬੰਦ ਹੋ ਗਏ ਹਨ।
Uttarakhand: An incident of cloudburst reported in a village of Ramgarh in Nainital district. People feared trapped under the debris. Teams of Police and administration rushed to the spot. Details awaited. pic.twitter.com/B1qTzUIzZI
— ANI (@ANI) October 19, 2021