ਟਾਸਕ ਦੌਰਾਨ ਹੇਠਾਂ ਡਿੱਗੀ ਅਫਸਾਨਾ ਖਾਨ ਤੇ ਪਾਣੀ ਦੀ ਥਾਂ ਪੀ ਗਈ ਤੇਲ

TeamGlobalPunjab
1 Min Read

ਨਿਊਜ਼ ਡੈਸਕ: Bigg Boss 15 ‘ਚ ਹਾਈ ਵੋਲਟੇਜ਼ ਡ੍ਰਾਮਾ ਤੇ ਕੰਟੈਸਟੈਂਟ ਵਿਚਾਲੇ ਲੜਾਈ ਹਰ ਰੋਜ਼ ਦੇਖਣ ਨੂੰ ਮਿਲ ਰਹੀ ਹੈ। ਜੰਗਲਵਾਸੀਆਂ ਅਤੇ ਘਰ ਵਾਲਿਆਂ ਨੂੰ ਬੀਤੇ ਦਿਨੀਂ ‘ਜੰਗਲ ਮੇਂ ਖੂੰਖਾਰ ਦੰਗਲ’ ਨਾਮ ਦਾ ਟਾਸਕ ਦਿੱਤਾ ਗਿਆ ਸੀ ਅਤੇ ਇਸ ਨੂੰ ਜਿੱਤਣ ਲਈ ਦੋਵੇਂ ਟੀਮਾਂ ਨੇ ਕੋਈ ਕਸਰ ਨਹੀਂ ਛੱਡੀ।

ਟਾਸਕ ਦੌਰਾਨ ਸ਼ਮਿਤਾ ਸ਼ੈੱਟੀ, ਤੇਜਸਵੀ ਪ੍ਰਕਾਸ਼ ਤੇ ਨਿਸ਼ਾਂਤ ਨੂੰ ਸੱਟਾਂ ਵੀ ਲੱਗੀਆਂ, ਪਰ ਅਫਸਾਨਾ ਖ਼ਾਨ ਜ਼ਮੀਨ ਦੇ ਡਿੱਗ ਗਈ ਪੂਰੇ ਟਾਸਕ ‘ਚ ਸਭ ਕੁਝ ਮਜ਼ੇਦਾਰ ਰਿਹਾ। ਹਾਲਾਂਕਿ ਸਭ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਪਤਾ ਚੱਲਿਆ ਕਿ ਟਾਸਕ ਦੌਰਾਨ ਅਫਸਾਨਾ ਨੇ ਗਲਤੀ ਨਾਲ ਪਾਣੀ ਦੀ ਥਾਂ ਤੇਲ ਵੀ ਪੀ ਲਿਆ। ਜਿਸ ਕਾਰਨ ਉਹ ਪਰੇਸ਼ਾਨ ਵੀ ਨਜ਼ਰ ਆਈ।

ਟਾਸਕ ਦੇ ਵਿਚਾਲੇ ਜਦੋਂ ਜੰਗਲ ਵਾਸੀਆਂ ਨੇ ਅਫਸਾਨਾ ਨੂੰ ਸ਼ਮਿਤਾ ਨੂੰ ਰੋਕਣ ਲਈ ਘਰ ਦੇ ਅੰਦਰ ਜਾਣ ਨੂੰ ਕਿਹਾ ਤਾਂ ਉਸ ਦੌਰਾਨ ਅਫਸਾਨਾ ਨੂੰ ਪਿਆਸ ਲੱਗੀ ਤਾਂ ਉਹ ਰਸੋਈ ਵਿੱਚ ਜਾ ਕੇ ਪਾਣੀ ਦੀ ਥਾਂ ਤੇਲ ਪੀ ਗਈ। ਤੇਲ ਪੀਣ ਤੋਂ ਬਾਅਦ ਅਫਸਾਨਾ ਨੇ ਸ਼ਮਿਤਾ ਨੂੰ ਪੁੱਛਿਆ ਇਹ ਮੈਂ ਕੀ ਪੀ ਗਈ? ਤਾਂ ਸ਼ਮਿਤਾ ਹੱਸਦੇ ਹੋਏ ਜਵਾਬ ਦਿੰਦੀ ਹੈ ਕਿ ਉਸ ਵਿੱਚ ਤੇਲ ਸੀ।

Share This Article
Leave a Comment