ਮੁੰਬਈ : ਡਰੱਗ ਮਾਮਲੇ ‘ਚ ਗ੍ਰਿਫਤਾਰ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ, ਹੁਣ ਉਸਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ।
ਮੁੰਬਈ ਦੇ ਮੇਟ੍ਰੋਪਾਲਿਟਨ ਮਜਿਸਟ੍ਰੇਟ ਕੋਰਟ ਨੇ ਆਰਿਅਨ ਖਾਨ, ਅਰਬਾਜ਼ ਖਾਨ ਤੇ ਮੁਨਮੁਨ ਧਮੇਚਾ ਦੀ ਵੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਆਰਿਅਨ ਸਣੇ ਹੋਰਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਆਰਿਅਨ ਖਾਨ ਦੀ ਇਹ 14 ਦਿਨ ਦੀ ਨਿਆਂਇਕ ਹਿਰਾਸਤ ਹੈ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਇੱਕ ਕਰੂਜ਼ ‘ਤੇ ਚੱਲ ਰਹੀ ਰੇਵ ਪਾਰਟੀ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ। ਐੱਨਐੱਸਬੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਗੱਲ ਕਹੀ ਹੈ। ਇਸ ਮਾਮਲੇ ਵਿੱਚ ਆਰਿਅਨ ਸਣੇ 8 ਲੋਕ ਹਿਰਾਸਤ ਵਿਚ ਲਏ ਗਏ ਸਨ।