BREAKING : ਬਣੀ ਸਹਿਮਤੀ, ਨਵਜੋਤ ਸਿੱਧੂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਲਖੀਮਪੁਰ ਖੀਰੀ ਲਈ ਹੋਏ ਰਵਾਨਾ

TeamGlobalPunjab
1 Min Read

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਰਸਾਵਾ ਥਾਣੇ ਵਿੱਚ ਲੰਮੀ ਗੱਲਬਾਤ ਤੋਂ ਬਾਅਦ ਯੂ.ਪੀ. ਪੁਲਿਸ ਨੇ ਨਵਜੋਤ ਸਿੰਘ ਸਿੱਧੂ , ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਲਖੀਮਪੁਰ ਖੇੜੀ ਭੇਜਣ ਲਈ ਆਗਿਆ ਦੇ ਦਿੱਤੀ ਹੈ। ਕਰੀਬ 20 ਲੋਕ ਪੰਜ ਕਾਰਾਂ ਵਿੱਚ ਲਖੀਮਪੁਰ ਲਈ ਰਵਾਨਾ ਹੋਏ ਹਨ, ਜੋ ਸਰਸਾਵਾ ਤੋਂ ਬਾਈਪਾਸ ਵਾਲੀ ਸਾਈਡ ਵਾਲੇ ਪਾਸੇ ਰਾਹੀਂ ਜਾਣਗੇ।

 

   ਇਸ ਦੇ ਨਾਲ ਹੀ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਪਸ ਸ਼ਾਹਜਹਾਂਪੁਰ ਪੋਸਟ ‘ਤੇ ਪਹੁੰਚੇ ਅਤੇ ਉਨ੍ਹਾਂ ਸਮਰਥਕਾਂ ਨੂੰ ਕਿਹਾ ਕਿ ਅਸੀਂ ਲਖੀਮਪੁਰ ਖੇੜੀ ਜਾ ਰਹੇ ਹਾਂ, ਇਸ ਲਈ ਤੁਸੀਂ ਵਾਪਸ ਪੰਜਾਬ ਚਲੇ ਜਾਓ।

 

    ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਸਰਸਾਵਾ ਥਾਣੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਕਈ ਘੰਟੇ ਲੰਮੀ ਗੱਲਬਾਤ ਕੀਤੀ। ਪੁਲਿਸ ਅਧਿਕਾਰੀ ਨਵਜੋਤ ਸਿੰਘ ਸਿੱਧੂ ਨਾਲ ਲਗਾਤਾਰ ਵਾਪਸ ਜਾਣ ਲਈ  ਗੱਲ ਕਰ ਰਹੇ ਸਨ, ਪਰ ਸਿੱਧੂ ਇਹ ਗੱਲ ਮੰਨਣ ਲਈ ਰਾਜ਼ੀ ਨਹੀਂ ਹੋਏ।

 

 

 

ਇਸ ਦੇ ਨਾਲ ਹੀ, ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਲਈ, ਸਹਿਕਾਰੀ ਖੰਡ ਮਿੱਲ ਦੇ ਗੈਸਟ ਹਾਊਸ ਵਿੱਚ 150 ਲੋਕਾਂ ਦੇ ਰਹਿਣ ਅਤੇ ਖਾਣੇ ਦੇ ਪ੍ਰਬੰਧ ਕੀਤੇ ਗਏ ਸਨ। ਪਰ ਲੰਮੀ ਗੱਲਬਾਤ ਤੋਂ ਬਾਅਦ ਸਿੱਧੂ ਅਤੇ ਹੋਰ ਨੇਤਾਵਾਂ ਨੂੰ ਲਖੀਮਪੁਰ ਖੇੜੀ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

Share This Article
Leave a Comment