ਨਿਊਜ਼ ਡੈਸਕ: ਪਿਆਜ ਦੇ ਰਸ ਦੇ ਫ਼ਾਇਦਿਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਵਾਲ ਝੜਨ ਦੀਆਂ ਪਰੇਸ਼ਾਨੀਆਂ ਤੋਂ ਨਿਜਾਤ ਪਾਉਣ ਲਈ ਲੋਕ ਪਿਆਜ ਦੇ ਰਸ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਪਿਆਜ ਦੇ ਰਸ ਵਿੱਚ ਐਂਟੀ-ਐਲਰਜਿਕ, ਐਂਟੀ-ਆਕਸੀਡੈਂਟ, ਐਂਟੀ-ਕਾਰਸਿਨੋਜੈਨਿਕ ਗੁਣ ਪਾਏ ਜਾਂਦੇ ਹਨ ਇਸ ਦੇ ਸੇਵਨ ਨਾਲ ਕਈ ਵੱਡੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ।
ਪਿਆਜ ਦੇ ਰਸ ਦੇ ਫ਼ਾਇਦੇ
ਪੱਥਰੀ ਦੇ ਦਰਦ ਤੋਂ ਮਿਲਦਾ ਹੈ ਛੁਟਕਾਰਾ: ਪਿਆਜ ਦੇ ਰਸ ਨੂੰ ਨਿਯਮਿਤ ਰੂਪ ਨਾਲ ਪੀਣ ਨਾਲ ਨਾਂ ਸਿਰਫ਼ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਬਲਕਿ ਇਹ ਕਿਡਨੀ ਸਟੋਨ ਦੇ ਦਰਦ ‘ਚ ਰਾਹਤ ਪ੍ਰਦਾਨ ਕਰਦਾ ਹੈ। ਪੱਥਰੀ ਦੀ ਸਮੱਸਿਆ ਹੋਣ ‘ਤੇ ਪਿਆਜ ਦਾ ਸੇਵਨ ਕਾਫੀ ਅਸਰਦਾਰ ਹੋ ਸਕਦਾ ਹੈ। ਜੇਕਰ ਤੁਹਾਨੂੰ ਪੱਥਰੀ ਦੀ ਸ਼ਿਕਾਇਤ ਹੈ ਤਾਂ ਪਿਆਜ ਦਾ ਰਸ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਸਵੇਰ ਦੇ ਸਮੇਂ ਖਾਲੀ ਪੇਟ ਪਿਆਜ ਦਾ ਰਸ ਪੀਣ ਨਾਲ ਪੱਥਰੀ ਦੇ ਦਰਦ ‘ਚ ਰਾਹਤ ਮਿਲ ਸਕਦੀ ਹੈ।
ਇਮਿਊਨਿਟੀ ਵਧਾਵੇ: ਪਿਆਜ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ।
ਜੋੜਾਂ ‘ਚ ਦਰਦ ਤੋਂ ਰਾਹਤ: ਪਿਆਜ ਦੇ ਰਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਪਿਆਜ ਦੇ ਰਸ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਮਾਲਿਸ਼ ਕਰਨ ਨਾਲ ਆਰਾਮ ਮਿਲੇਗਾ।
ਬਲੱਡ ਸ਼ੂਗਰ ਨੂੰ ਕਰੇ ਕੰਟਰੋਲ: ਪਿਆਜ ਦੇ ਰਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।