EXCLUSIVE : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਸਤਾਂ ਨਾਲ ਬਿਤਾ ਰਹੇ ਹਨ ਯਾਦਗਾਰੀ ਪਲ

TeamGlobalPunjab
1 Min Read

 

ਵਿਵੇਕ ਸ਼ਰਮਾ ਦੀ ਰਿਪੋਰਟ :-

ਮੋਹਾਲੀ : ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਚੁੱਕਿਆ ਹੈ, ਅਜਿਹੇ ਵਿਚ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਕੀ ਕਰ ਰਹੇ ਹਨ। ਇਸ ਸਵਾਲ ਦਾ ਜਵਾਬ ਹੈ ਕਿ ਸਾਬਕਾ ਮੁੱਖ ਮੰਤਰੀ ਸਿਆਸੀ ਭੱਜ-ਦੌੜ ਤੋਂ ਦੂਰ ਇਸ ਸਮੇਂ ਫੌਜ ਦੇ ਆਪਣੇ ਦੋਸਤਾਂ-ਮਿੱਤਰਾਂ ਨਾਲ ਯਾਦਗਾਰੀ ਪਲ ਗੁਜ਼ਾਰ ਰਹੇ ਹਨ। ਕੈਪਟਨ ਫੌਜ ਦੇ ਆਪਣੇ ਮਿੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੇਜ਼ਬਾਨੀ ਕਰ ਰਹੇ ਹਨ। ਉਹ ਆਪਣੇ ਦੋਸਤਾਂ ਵਿਚਾਲੇ ਗੀਤ ਗਾਉਂਦੇ ਹੋਏ ਵੀ ਨਜ਼ਰ ਆਏ। ਜੇਕਰ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਆਪ ਹੀ ਵੇਖੋ ਇਹ ਵੀਡੀਓ/ਤਸਵੀਰਾਂ।

ਸਾਬਕਾ ਮੁੱਖ ਮੰਤਰੀ ‌ਨੇ ਪੁਰਾਣੇ ਹਿੰਦੀ ਫਿਲਮੀ ਗੀਤ ਦੇ ਨਾਲ-ਨਾਲ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ ਵੀ ਗਾਇਆ।

ਦਰਅਸਲ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਕੁਝ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਹਨ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੈਪਟਨ ਵਲੋਂ ਆਪਣੇ ਐਨਡੀਏ ਬੈਚਮੇਟਸ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਪਾਰਟੀ ਦਿੱਤੀ ਜਾ ਰਹੀ ਹੈ। ਕੈਪਟਨ ਵਲੋਂ ਇਹ ਪਾਰਟੀ ਮੋਹਾਲੀ ਦੇ ਮਹਿੰਦਰ ਬਾਗ ਫਾਰਮ ਹਾਊਸ ਵਿੱਚ ਰੱਖੀ ਗਈ ਹੈ।

ਰਵੀਨ ਠੁਕਰਾਲ ਅਨੁਸਾਰ ਸਾਬਕਾ ਮੁੱਖ ਮੰਤਰੀ ਫੌਜ ਦੇ ਆਪਣੇ ਮਿੱਤਰਾਂ ਲਈ 27 ਸਤੰਬਰ ਤੱਕ ਮੇਜ਼ਬਾਨੀ ਕਰਨਗੇ।

Share This Article
Leave a Comment