ਮੁੱਖ ਮੰਤਰੀ ਚੰਨੀ ਨਵੀਂ ਸੂਚੀ ਲੈ ਕੇ ਪੁੱਜਣਗੇ ਗਵਰਨਰ ਹਾਊਸ, ਕੈਬਨਿਟ ‘ਚ 7 ਨਵੇਂ ਚਿਹਰੇ ਹੋਣਗੇ ਸ਼ਾਮਲ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੇ ਨਵੇਂ ਚਿਹਰਿਆਂ ਬਾਰੇ ਸਹਿਮਤੀ ਬਣ ਗਈ ਹੈ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਵੀਂ ਸੂਚੀ ਲੈ ਕੇ ਗਵਰਨਰ ਹਾਊਸ ਪਹੁੰਚਣਗੇ ਉਨ੍ਹਾਂ ਨੇ ਰਾਜਪਾਲ ਨੂੰ ਮਿਲਣ ਲਈ ਸਮਾਂ ਮੰਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ‘ਚ 7 ਨਵੇਂ ਚਿਹਰੇ ਕੈਬਨਿਟ ਵਿਚ ਸ਼ਾਮਲ ਕੀਤਾ ਗਏ ਹਨ, ਜਿਨ੍ਹਾਂ ‘ਚ ਰਾਜ ਕੁਮਾਰ ਵੇਰਕਾ , ਪ੍ਰਗਟ ਸਿੰਘ, ਰਾਣਾ ਗੁਰਜੀਤ, ਕੁਲਜੀਤ ਨਾਗਰਾ, ਰਾਜਾ ਵੜਿੰਗ, ਗੁਰਕੀਰਤ ਕੋਟਲੀ, ਸੰਗਤ ਸਿੰਘ ਗਿਲਜੀਆਂ ਦਾ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਕੈਪਟਨ ਵਜ਼ਾਰਤ ‘ਚ ਸ਼ਾਮਲ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਵਿਚ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ ਦੀ ਛੁੱਟੀ ਕਰ ਦਿੱਤੀ ਗਈ ਹੈ।

Share This Article
Leave a Comment