ਵਾਸ਼ਿੰਗਟਨ: ਅਮਰੀਕਾ ਵਲੋਂ ਵਿਸ਼ਵ ਭਰ ਵਿੱਚ ਵੰਡਣ ਲਈ ਫਾਈਜ਼ਰ ਕੰਪਨੀ ਦੀਆਂ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਖਰੀਦੀਆਂ ਜਾਣਗੀਆਂ।
ਇਸ ਸਬੰਧੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੁਨੀਆ ਭਰ ਦੇ ਗਰੀਬ ਦੇਸ਼ਾਂ ਨੂੰ ਦੇਣ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀਆਂ 500 ਮਿਲੀਅਨ ਹੋਰ ਖੁਰਾਕਾਂ ਖਰੀਦੇਗਾ। ਇਸ ਨਾਲ ਕੋਰੋਨਾ ਖੁਰਾਕਾਂ ਦੀ ਗਿਣਤੀ ਬਾਈਡੇਨ ਦੁਆਰਾ ਸਹਾਇਤਾ ਲਈ ਮਿਥੇ ਗਏ ਟੀਚੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੋ ਜਾਵੇਗੀ।
ਬਾਇਡਨ ਨੇ ਵਿਸ਼ਵ ਆਗੂਆਂ ਨਾਲ ਇੱਕ ਵਰਚੁਅਲ ਸਿਖਰ ਸੰਮੇਲਨ ਦੌਰਾਨ ਮਹਾਂਮਾਰੀ ਨੂੰ ਹਰਾਉਣ ਉੱਤੇ ਜੋਰ ਦਿੱਤਾ। ਬਾਇਡਨ ਨੇ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਨੇ ਕਿਸੇ ਵੀ ਹੋਰ ਦੇਸ਼ ਨਾਲੋਂ ਜਿਆਦਾ ਲਗਭਗ 160 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ 100 ਦੇਸ਼ਾਂ ਵਿੱਚ ਭੇਜਿਆ ਹੈ।