ਓਟਵਾ:ਟੋਰਾਂਟੋ : ਕੈਨੇਡਾ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਮੁੱਢਲੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਜਸਟਿਨ ਟਰੂਡੋਦੀ ਲਿਬਰਲ ਪਾਰਟੀ ਭਾਰੀ ਵੋਟਾਂ ਨਾਲ ਚੋਣ ਜਿੱਤ ਰਹੀ ਹੈ। ਅਜਿਹੀ ਸਥਿਤੀ ਵਿੱਚ ਟਰੂਡੋ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਪੰਜਾਬੀਆਂ ਨੇ ਜਿੱਤ ਹਾਸਿਲ ਕਰ ਲਈ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਹਰਜੀਤ ਸਿੰਘ ਸੱਜਣ , ਸੁੱਖ ਧਾਲੀਵਾਲ, ਰਣਜੀਤ ਸਰਾਏ, ਪਰਮ ਬੈਂਸ, ਜਗਮੀਤ ਸਿੰਘ ਜਿੱਤ ਗਏ ਹਨ।ਇਸੇਤਰੀਕੇ ਅਲਬਰਟਾ ਤੋਂ ਟਿਕ ਉਪੱਲ, ਜਾਰਜ ਚਹਿਲ ਅਤੇ ਹੈਲਨ ਜਿੱਤ ਗਏ ਹਨ। ਇਹਨਾਂ ਦੇ ਨਾਲ ਕਮਲ ਖਹਿਰਾ ਵੀ ਚੋਣ ਜਿੱਤ ਗਏ ਹਨ।ਇਸੇ ਤਰੀਕੇ ਇਕਵਿੰਦਰ ਗਹੀਰ ਲਿਬਰਲ ਪਾਰਟੀ ਜਿੱਤ ਗਏ ਹਨ।
ਸੁੱਖ ਧਾਲੀਵਾਲ ਸਰੀ ਨਿਊਟਨ
ਹਰਜੀਤ ਸੱਜਣ ਵੈਂਕੂਵਰ ਸਾਊਥ
ਰਣਜੀਤ ਸਰਾਏ ਸਰੀ ਸੈਂਟਰ
ਪਰਮ ਬੈਂਸ ਰਿਚਮੰਡ ਈਸਟ
ਕਮਲ ਖਹਿਰਾ ਬਰੈਂਪਟਨ ਵੈਸਟ
ਰੂਬੀ ਸਹੋਤਾ ਬਰੈਂਪਟਨ ਸਾਊਥ
ਚੰਦਰਨ ਆਰਿਆ ਨੈਪਰਨ
ਮਨਿੰਦਰ ਸਿੱਧੂ ਬਰੈਂਪਟਨ ਈਸਟ