ਚੰਡੀਗੜ੍ਹ (ਬਿੰਦੂ ਸਿੰਘ ) : ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ ਦੂਲੋ ਨੇ ਕਿਹਾ ਕਿ ਉਮੀਦ ਹੈ ਕਿ ਚੰਨੀ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਤੇ ਦਲਿਤਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ।
ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਮੰਤਰੀ ਮੰਡਲ ਦੇ ਵਿੱਚ ਅਰੁਣਾ ਚੌਧਰੀ , ਗੁਰਕੀਰਤ ਸਿੰਘ ਕੋਟਲੀ, ਮਨਪ੍ਰੀਤ ਸਿੰਘ ਬਾਦਲ, ਪਰਗਟ ਸਿੰਘ ,ਰਾਜ ਕੁਮਾਰ ਵੇਰਕਾ ਅਤੇ ਰਜ਼ੀਆ ਸੁਲਤਾਨਾ ਹੋ ਸਕਦੇ ਹਨ।