ਚੰਡੀਗੜ੍ਹ (ਬਿੰਦੂ ਸਿੰਘ) – ਨਸ਼ਾ ਤਸਕਰੀ ਕੇਸ ਵਿੱਚ ਸੀਲਬੰਦ ਰਿਪੋਰਟ ਖੁੱਲ੍ਹਣ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਪੈਸ਼ਲ ਡਬਲ ਬੈਂਚ ਜਸਟਿਸ ਅਜੇ ਤਿਵਾੜੀ ਅਤੇ ਜਸਟਿਸ ਰਾਜਨ ਗੁਪਤਾ ਦੀ ਕੋਰਟ ਵਿੱਚ ਸੁਣਵਾਈ ਸੀ।
ਜਸਟਿਸ ਅਜੇ ਤਿਵਾੜੀ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਲਾਂਭੇ ਕਰ ਲਿਆ ਹੈ ਮਤਲਬ ਕਿ ਜਸਟਿਸ ਅਜੇ ਤਿਵਾੜੀ ਹੁਣ ਇਸ ਕੇਸ ਦੀ ਸੁਣਵਾਈ ਨਹੀਂ ਕਰਨਗੇ। ਇਸ ਸਬੰਧੀ ਆਰਡਰ ਸ਼ਾਮ ਤੱਕ ਹੀ ਆਵੇਗਾ ਤੇ ਹੋ ਸਕਦਾ ਹੈ ਕਿ ਇਸ ਕੇਸ ਦੇ ਬਾਬਤ ਡਬਲ ਬੈਂਚ ਫਿਰ ਤੋਂ ਸਥਾਪਿਤ ਕੀਤਾ ਜਾਵੇ ਪਰ ਅਜੇ ਤੱਕ ਦੀ ਖ਼ਬਰ ਇਹੀ ਹੈ ਕਿ ਜਸਟਿਸ ਅਜੇ ਤਿਵਾੜੀ ਨੇ ਇਸ ਕੇਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ।
ਇਸ ਕੇਸ ਦੀ ਸੁਣਵਾਈ ਸਪੈਸ਼ਲ ਡਬਲ ਬੈਂਚ ਜਸਟਿਸ ਅਜੈ ਤਿਵਾਰੀ ਅਤੇ ਜਸਟਿਸ ਰਾਜਨ ਗੁਪਤਾ ਦੀ ਅਦਾਲਤ ਵਿੱਚ ਹੋਣੀ ਸੀ ।