ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਸਿਹਤ ਵਿਗੜਨ ਕਾਰਨ ਹਸਪਤਾਲ ਭਰਤੀ ਹਨ। ਇਸ ਸਬੰਧੀ ਉਨ੍ਹਾਂ ਨੇ ਖੁਦ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ।
ਸੁੱਖੀ ਨੇ ਆਪਣਾ ਦਰਦ ਬਿਆਨ ਕਰਦਿਆਂ ਲਿਖਿਆ, ‘ਮੈਂ ਠੀਕ ਨਹੀਂ ਹਾਂ। ਬਹੁਤ ਤਕਲੀਫ ‘ਚ ਹਾਂ ਤੇ ਦਰਦ ਹੋ ਰਿਹਾ ਹੈ। ਅੱਜ ਮੇਰਾ ਆਪਰੇਸ਼ਨ ਹੋਣ ਜਾ ਰਿਹਾ ਹੈ।’ ਉਨ੍ਹਾਂ ਅੱਗੇ ਲਿਖਿਆ, ‘ਗੀਤ ਦਾ ਪੋਸਟਰ ਥੋੜ੍ਹਾ ਲੇਟ ਕਰ ਦਿੱਤਾ ਹੈ। ਮੈਂ ਜਦੋਂ ਠੀਕ ਹੋਇਆ ਤਾਂ ਦੁਬਾਰਾ ਵਾਪਸੀ ਕਰਾਂਗਾ।’
View this post on Instagram
ਸੁੱਖੀ ਦੀ ਇਸ ਪੋਸਟ ’ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਨਾਂ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ। ਸੁੱਖੀ ਦੀ ਇਸ ਪੋਸਟ ’ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਨਾਂ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ। ਦੱਸਣਯੋਗ ਹੈ ਕਿ ਆਪਣੇ ਗੀਤਾਂ ਦੇ ਨਾਲ ਸੁੱਖੀ ਆਪਣੇ ਹੇਅਰ ਸਟਾਇਲਿਸ਼ ਕਾਰਨ ਵੀ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ‘ਸਨਾਇਪਰ’, ‘ਸੁਸਾਇਡ’, ‘ਜੈਗੂਆਰ’, ‘ਕੋਕਾ’ ਅਤੇ ‘ਸੁਪਰਸਟਾਰ’ ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।