ਚੰਡੀਗੜ੍ਹ, (ਅਵਤਾਰ ਸਿੰਘ): ਗੁਜਰਾਤ ਸਾਹਿਤ ਅਕਾਡਮੀ ਵੱਲੋਂ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਵਿੱਚ ਜਤਿੰਦਰ ਔਲਖ ਨੂੰ ਸਨਮਾਨਿਤ ਕੀਤਾ ਗਿਆ। ਗੁਜਰਾਤ ਸਾਹਿਤ ਅਕਾਡਮੀ ਦੇ ਚੈਅਰਮੈਨ ਵਿਸ਼ਣੁ ਪਾਂਡੇ ਅਤੇ ਹੋਰਨਾਂ ਵੱਲੋਂ ਜਾਰੀ ਸੂਚਨਾ ‘ਚ 75ਵੇਂ ਆਜ਼ਾਦੀ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਵੀਆਂ ਕੁਝ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਜਤਿੰਦਰ ਔਲਖ ਵੀ ਸ਼ਾਮਿਲ ਹਨ। ਜਤਿੰਦਰ ਔਲ਼ਖ ਨੂੰ ਉਸਦੇ ਸਾਹਿਤਕ ਪੱਤਰਕਾਰੀ ‘ਚ ਅਤੇ ਕਾਵਿਕ ਖੇਤਰ ਵਿਚ ਪਾਏ ਯੋਗਦਾਨ ਕਾਰਨ ਸਨਮਾਨਿਤ ਕੀਤਾ ਗਿਆ। ਜਤਿੰਦਰ ਔਲ਼ਖ ਨੇ ਚਰਚਿਤ ਪੰਜਾਬੀ ਮੈਗਜ਼ੀਨ ‘ਮੇਘਲਾ’ ਦੀ ਸੰਪਾਦਨਾ ਕੀਤੀ ਅਤੇ ਪ੍ਰਾਚੀਨ ਇਤਿਹਾਸ ਬਾਰੇ ‘ਮਾਝੇ ਦੇ ਪ੍ਰਾਚੀਨ ਨਗਰ ਅਤੇ ਥੇਹ’ ਪੁਸਤਕ ਲਿਖ ਕੇ ਵਧੀਆ ਪਛਾਣ ਬਣਾਈ।
ਜਨਵਰੀ 2021 ਵਿਚ ਛਪਿਆ ਉਸਦਾ ਅੰਗਰੇਜ਼ੀ ਨਾਵਲ ‘ਫਾਲ ਕਾਂਟ ਸੀਜ਼ ਦਿ ਸਪਰਿੰਗਜ਼’ ਪੂਰੇ ਦੇਸ਼ ਵਿਚ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸਦਾ ਸ਼ੁਮਾਰ ਦੇਸ਼ ਦੀਆਂ ‘ ਬੈਸਟ ਸੈਲਰ’ ਕਿਤਾਬਾਂ ਵਿੱਚ ਹੈ। ਅੱਜ ਕਲ੍ਹ ਜਤਿੰਦਰ ਔਲ਼ਖ ਅਮਰੀਕਾ ਦੇ ਇਕ ਅਖਬਾਰ ‘ਚ ਕਵੀਆਂ ਅਤੇ ਕਵਿਤਾ ਬਾਰੇ ਇਕ ਕਾਲਮ ਲਿਖ ਰਹੇ ਹਨ ਜਿਸ ਵਿਚ ਵੱਖ-ਵੱਖ ਦੇਸ਼ਾਂ ਅਤੇ ਅਨੇਕ ਭਾਸ਼ਾਵਾਂ ਦੇ ਤੋਂ ਤਿੰਨ ਸੌ ਤੋਂ ਵੱਧ ਕਵੀਆਂ ਦੀ ਪੇਸ਼ਕਾਰੀ ਕਰ ਚੁੱਕੇ ਹਨ। ਇਲਾਕੇ ਦੀਆਂ ਵੱਖ-ਵੱਖ ਸਖਸ਼ੀਅਤਾਂ ਵੱਲੋਂ 75ਵੇਂ ਆਜ਼ਾਦੀ ਦਿਵਸ ਉੱਪਰ ਗੁਜਰਾਤ ਸਾਹਿਤ ਅਕਾਡਮੀ ਵੱਲੋਂ ਹੋਰਨਾਂ ਕਵੀਆਂ ਦੇ ਨਾਲ ਜਤਿੰਦਰ ਔਲਖ ਨੂੰ ਸਨਮਾਨ ਮਿਲਣ ਲਈ ਮੁਬਾਰਕਬਾਦ ਦਿੱਤੀ ਗਈ।