ਗਾਇਕ ਮੁਕੇਸ਼ – ਸਦਾ ਬਹਾਰ ਗਾਣਿਆਂ ਦਾ ਰਚੇਤਾ

TeamGlobalPunjab
1 Min Read

ਨਿਊਜ਼ ਡੈਸਕ (ਅਵਤਾਰ ਸਿੰਘ): ਗਾਇਕ ਮੁਕੇਸ਼ ਜੀਣਾ ਯਹਾਂ ਮਰਨਾ ਯਹਾਂ, ਇਸ ਕੇ ਸਿਵਾ ਜਾਣਾ ਕਹਾਂ ਵਰਗੇ ਗੀਤਾਂ ਦੇ ਗਾਇਕ ਮੁਕੇਸ਼ ਚੰਦ ਮਾਥੁਰ ਦਾ ਜਨਮ 22/7/ 1923 ਨੂੰ ਲੁਧਿਆਣਾ ਦੇ ਜੋਰਾਵਰ ਚੰਦ ਮਾਥੁਰ ਤੇ ਚਾਂਦ ਰਾਣੀ ਦੇ ਘਰ ਹੋਇਆ।

ਵੱਡੀ ਭੈਣ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਤਾਂ ਮੁਕੇਸ਼ ਵੀ ਬੜੇ ਚਾਅ ਨਾਲ ਸੁਰ ਦੇ ਖੇਡ ਵਿੱਚ ਮਗਨ ਹੋ ਗਿਆ। ਸੰਗੀਤ ਸਿੱਖਿਆ ਲੈਣ ਤੋਂ ਬਾਅਦ 1941 ਵਿੱਚ ਮੁਕੇਸ਼ ਨੇ ਨਿਰਦੋਸ਼ ਫਿਲਮ ਵਿੱਚ ਬਤੌਰ ਸਿੰਗਰ ਗਾਇਆ।

ਉਹ ਦੋ ਫਿਲਮਾਂ ਵਿਚ ਬਤੌਰ ਹੀਰੋ ਆਏ ਪਰ ਫਿਲਮਾਂ ਫਲਾਪ ਹੋਣ ਕਾਰਨ ਆਰਥਿਕ ਤੌਰ ‘ਤੇ ਕਮਜ਼ੋਰ ਹੋ ਗਏ। ਜਦ ਉਹ ਦੁਬਾਰਾ ਸੁਰਾਂ ਦੀ ਮਹਿਫਲ ਵਿੱਚ ਪਰਤੇ ਤਾਂ ਪਲੇਅਬੈਕ ਦੇ ਸਿਖਰ ‘ਤੇ ਪਹੁੰਚ ਗਏ।

1960 ਦਾ ਦਹਾਕਾ ਮੁਕੇਸ਼ ਦਾ ਸਿਖਰ ਸੀ। ਉਨ੍ਹਾਂ ਨੂੰ ਤਿੰਨ ਵਾਰ ਫਿਲਮ ਫੇਅਰ ਐਵਾਰਡ ਮਿਲਿਆ। ਉਨ੍ਹਾਂ ਨੇ ਆਖਰੀ ਗੀਤ ਆਪਣੇ ਦੋਸਤ ਰਾਜ ਕਪੂਰ ਦੀ ਫਿਲਮ ਲਈ ਗਾਇਆ ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 27 ਅਗਸਤ 1978 ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦਾ ਲਈ ਚਲੇ ਗਏ।

Share This Article
Leave a Comment