ਨਿਊ ਜਰਸੀ (ਗਿੱਲ ਪ੍ਰਦੀਪ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਨਿਊ ਜਰਸੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਰਾਗ ਰਤਨ ਅਕੈਡਮੀ 9 ਤੋਂ 12 ਸਤੰਬਰ ਤੱਕ ਚੌਥਾ ਮਹਾਨ ਗੁਰਮਤਿ ਸੰਗੀਤ ਸੰਮੇਲਨ ਦਾ ਆਯੋਜਨ ਕਰ ਰਹੀ ਹੈ।
ਚੌਥੇ ਮਹਾਨ ਗੁਰਮਤਿ ਸੰਗੀਤ ਸੰਮੇਲਨ ਦਾ ਵੇਰਵਾ ;
- 9 ਸਤੰਬਰ : ਗੁਰੂ ਨਾਨਕ ਸਿੱਖ ਹੈਰੀਟੇਜ਼,(Monroe, NJ) ਮੌਨਰੋ, ਨਿਊਜਰਸੀ
- (ਸਮਾਂ : 7:00 PM ਤੋਂ 10:30 PM)
- 10 ਸਤੰਬਰ : ਗੁਰਦੁਆਰਾ ਦਸ਼ਮੇਸ਼ ਦਰਬਾਰ (Carteret, NJ) ਕਾਟਰੇਟ, ਨਿਊ ਜਰਸੀ
- (ਸਮਾਂ : 7:00 PM ਤੋਂ 10:30 PM)
- 11 ਸਤੰਬਰ : ਸਿੱਖ ਸਭਾ ਆੱਫ਼ ਨਿਊ ਜਰਸੀ ਲੌਂਰੈਂਸ ਵਿਲੇ਼ (Lawrenceville)
- (ਸਮਾਂ : 11:00 AM ਤੋਂ 2:00 PM)
- 11 ਸਤੰਬਰ : ਗੁਰੁ ਨਾਨਕ ਮਿਸ਼ਨ ਗੁਰਦੁਆਰਾ ਓਕਲੈਂਡ ਨਿਊਜਰਸੀ (Oakland, NJ)
- (ਸਮਾਂ : 7:00 PM ਤੋਂ 10:30 PM)
- 12 ਸਤੰਬਰ : ‘ਆਸਾ ਦੀ ਵਾਰ’, ਗੁਰੂਦੁਆਰਾ ਨਾਨਕ ਨਾਮ ਜ਼ਹਾਜ, ਜਰਸੀ ਸਿਟੀ
- (ਸਮਾਂ : 6:30 AM ਤੋਂ 9:30 AM)
- 12 ਸਤੰਬਰ : ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗਲੈਨ ਰਾੱਕ ਨਿਊ ਜਰਸੀ (Glen Rock Gurudwara, New Jersy) ਵਿਖੇ
- (ਸਮਾਂ : 11:00 AM ਤੋਂ 2:00 PM) ਤੱਕ ਕਰਵਾਏ ਜਾਣਗੇ।
ਸਮਾਗਮ ਵਿੱਚ ਪੰਥ ਪ੍ਰਸਿਧ ਕੀਰਤਨੀਏ ਡਾ. ਗੁਰਨਾਮ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਲਾਡੀ, ਭਾਈ ਅਨੰਤਵੀਰ ਸਿੰਘ ਜੀ (California), ਡਾ. ਗਗਨਦੀਪ ਸਿੰਘ ਜੀ, ਭਾਈ ਸਿਰੀਪਾਲ ਸਿੰਘ ਜੀ ਅਤੇ ਭਾਈ ਕਰਮਜੀਤ ਸਿੰਘ ਜੀ ਸ਼ਾਂਤ (ਨਿਊਜਰਸੀ) ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।
ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਕਥਾ ਵਿਚਾਰਾਂ ਰਾਹੀਂ ਹਾਜ਼ਰੀ ਲਗਵਾਉਣਗੇ। ਉਸਤਾਦ ਰਘਬੀਰ ਸਿੰਘ ਜੀ ਤਬਲੇ ਦੀ ਸੇਵਾ ਨਿਭਾਉਣਗੇ ।
ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਇਸ ਮਹਾਨ ਗੁਰਮਤਿ ਸੰਗੀਤ ਸੰਮੇਲਨ ਵਿੱਚ ਵੱਧ-ਚੜ ਕੇ ਹਾਜ਼ਰੀ ਭਰੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ।
ਬੇਨਤੀ ਕਰਤਾ : ਰਾਗ ਰਤਨ ਗੁਰਮਤਿ ਸੰਗੀਤ ਅਕੈਡਮੀ ਅਤੇ ਭਾਈ ਕਰਮਜੀਤ ਸਿੰਘ ਸ਼ਾਂਤ ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:-
ਭਾਈ ਕਰਮਜੀਤ ਸਿੰਘ ਸ਼ਾਂਤ
ਫੋਨ: 201 694 1007
Email: [email protected]
ਇਸ ਸਮਾਗਮ ਦੀ ਵਿਸ਼ੇਸ਼ ਕਵਰੇਜ਼ ਗਲੋਬਲ ਪੰਜਾਬ ਟੀ ਵੀ ਵੱਲੋਂ ਕੀਤੀ ਜਾਵੇਗੀ।