ਦੋ ਮੁਲਕਾਂ ਦੀ ਵੰਡ – ਹੰਝੂਆਂ ਨਾਲ ਲਿਖੀ ਦਾਸਤਾਨ ਵਾਲਾ ਦਿਨ

TeamGlobalPunjab
3 Min Read

-ਅਵਤਾਰ ਸਿੰਘ;

14 ਅਗਸਤ ਦਾ ਦਿਨ ਮੁਲਕ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਦਾਸਤਾਨ ਹੈ। ਇਹ ਉਹ ਮਨਹੂਸ ਦਿਨ ਹੈ ਜਦੋਂ ਹੱਸਦੇ ਖੇਡਦੇ ਪਰਿਵਾਰਾਂ ਦਾ ਉਜਾੜਾ ਹੋਇਆ ਅਤੇ ਆਪਸੀ ਰਿਸ਼ਤਿਆਂ ਤੇ ਭਾਵਨਾਵਾਂ ’ਚ ਵੰਡੀਆਂ ਪੈ ਗਈਆਂ। ਦੋਵਾਂ ਮੁਲਕਾਂ ਦੇ ਵੱਡੀ ਗਿਣਤੀ ਵਿੱਚ ਲੋਕ ਲਾਸ਼ਾਂ ਵਿੱਚ ਬਦਲ ਗਏ। ਹਰ ਇਕ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ। ਵੰਡ ਹੋਈ 14 ਅਗਸਤ 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਬਣ ਗਿਆ। ਇਸੇ ਤਰ੍ਹਾਂ 15 ਅਗਸਤ 1947 ਨੂੰ ਭਾਰਤ ਵੱਖ ਹੋ ਗਿਆ ਜਿਸ ਨੂੰ ਆਜ਼ਾਦ ਐਲਾਨਿਆ ਗਿਆ ਸੀ।

ਇਸ ਵੰਡ ਵਿੱਚ ਕੇਵਲ ਭਾਰਤੀ ਉਪ ਮਹਾਂਦੀਪ ਨੂੰ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਗਿਆ ਸਗੋਂ ਬੰਗਾਲ ਨੂੰ ਵੀ ਵੱਖਰਾ ਕਰ ਦਿੱਤਾ ਗਿਆ ਸੀ ਅਤੇ ਬੰਗਾਲ ਦਾ ਪੂਰਬੀ ਹਿੱਸਾ ਭਾਰਤ ਤੋਂ ਵੱਖ ਹੋ ਕੇ ਪੂਰਬੀ ਪਾਕਿਸਤਾਨ ਬਣ ਗਿਆ ਸੀ। ਇਸ ਨੂੰ 1971 ਦੀ ਲੜਾਈ ਤੋਂ ਬਾਅਦ ਬੰਗਲਾਦੇਸ਼ ਬਣਾ ਦਿੱਤਾ ਗਿਆ ਸੀ। ਇਤਿਥਾਸ ਵਿੱਚ ਤਾਂ ਇਸ ਨੂੰ ਦੇਸ਼ ਦੀ ਵੰਡ ਕਿਹਾ ਗਿਆ ਸੀ ਪਰ ਅਸਲ ਵਿਚ ਇਹ ਰਿਸ਼ਤਿਆਂ ਅਤੇ ਭਾਵਨਾਵਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਭਾਰਤ ਦੀ ਇਸ ਵੰਡ ਦੇ ਜ਼ਖਮ ਹਮੇਸ਼ਾ ਅੱਲ੍ਹੇ ਰਹਿਣਗੇ। ਮੁਲਕ ਦੀਆਂ ਆਉਣ ਵਾਲੀਆਂ ਨਸਲਾਂ ਇਸ ਤਾਰੀਖ਼ ਦੇ ਭਿਆਨਕ, ਦਰਦਨਾਕ ਤੇ ਲਹੂ ਨਾਲ ਭਿੱਜੇ ਇਸ ਦਿਨ ਦੀ ਚੀਸ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ।

14 ਅਗਸਤ ਨੂੰ ਦਿਨ ਵੇਲੇ ਪਾਕਿਸਤਾਨ ਵੱਖਰਾ ਦੇਸ਼ ਬਣ ਚੁੱਕਾ ਸੀ। ਭਾਰਤ ਵਿੱਚ 14 ਅਗਸਤ ਦੀ ਰਾਤ ਨੂੰ ਆਜ਼ਾਦੀ ਦੇ ਜਸ਼ਨ ਸ਼ੁਰੂ ਹੋ ਚੁੱਕੇ ਸਨ। ਮੁਲਕ ਦੀਆਂ ਸੜਕਾਂ ਉਪਰ ਪਟਾਕਿਆਂ ਦੀ ਗੜਗੜਾਹਟ ਵਿੱਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਗੂੰਜ ਰਹੇ ਸਨ। ਆਜ਼ਾਦ ਭਾਰਤ ਦਾ ਪਹਿਲਾ ਦਿਨ 15 ਅਗਸਤ ਨੂੰ ਆਇਆ ਸੀ। ਜੋਸ਼ੀਲੇ ਨੌਜਵਾਨ ਰੈਲਿਆਂ ਕਰ ਰਹੇ ਸਨ। ਮਿਠਾਈਆਂ ਵੰਡੀਆਂ ਜਾ ਰਹੀਆਂ ਸਨ। ਇਨ੍ਹਾਂ ਜਸ਼ਨਾਂ ਵਿੱਚ ਕੁਝ ਅੰਗਰੇਜ਼ ਵੀ ਹਿੱਸਾ ਸ਼ਾਮਿਲ ਹੋਏ ਸਨ। 15 ਅਗਸਤ ਨੂੰ ਸ਼ਾਮ ਪੰਜ ਵਜੇ ਨਵੀਂ ਦਿੱਲੀ ਵਿਖੇ ਇੰਡੀਆ ਗੇਟ ਗੇਟ ਉਪਰ ਤਿਰੰਗਾ ਲਹਿਰਾਇਆ ਗਿਆ। ਇਨ੍ਹਾਂ ਜਸ਼ਨਾਂ ਨੂੰ ਦੇਖਣ ਲਈ 50 ਲੱਖ ਲੋਕਾਂ ਦੀ ਭੀੜ ਦੱਸੀ ਜਾਂਦੀ ਹੈ।

ਦੱਸਿਆ ਜਾਂਦਾ ਹੈ ਕਿ ਆਜ਼ਾਦ ਭਾਰਤ ਦਾ ਪਹਿਲਾ ਤਿਰੰਗਾ 15 ਅਗਸਤ 1947 ਨੂੰ ਨਹੀਂ ਸਗੋਂ 14 ਅਗਸਤ 1947 ਦੀ ਰਾਤ ਨੂੰ ਸੇੰਟ੍ਰਲ ਹਾਲ ਸੰਸਦ ਵਿੱਚ ਲਹਿਰਾਇਆ ਗਿਆ ਸੀ। ਇਸੇ ਰਾਤ ਨੂੰ ਅੰਗਰੇਜ਼ ਹਕੂਮਤ ਦੇ ਆਖਰੀ ਵਾਇਸਰਾਇ ਲਾਰਡ ਮਾਊਂਟਬੇਟਨ ਨੇ ਭਾਰਤ ਦੇ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸਾਦ ਨੂੰ ਦੇਸ਼ ਦੇ ਸੰਵਿਧਾਨ ਨਾਲ ਸੰਬੰਧਤ ਦਸਤਾਵੇਜ਼ ਸੌਂਪੇ ਸਨ। 15 ਅਗਸਤ, 1947 ਨੂੰ ਤਿਰੰਗਾ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਲਹਿਰਾਇਆ ਗਿਆ।

ਇਸ ਤੋਂ ਬਾਅਦ ਪਾਕਿਸਤਾਨ ਤੋਂ ਆਪਣੇ ਘਰ ਬਾਰ ਉਜੜ ਆਏ ਲੋਕਾਂ ਦੇ ਮੁੜ ਵਸੇਬੇ ਲਈ ਹੀਲੇ ਕੀਤੇ ਗਏ। ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਵਲੋਂ ਚੰਗੇ ਕਦਮ ਚੁੱਕੇ ਗਏ। ਰਿਫਿਊਜ਼ੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ। ਕਦੇ ਅਜਿਹਾ ਉਜਾੜਾ ਨਾ ਹੋਵੇ।

Share This Article
Leave a Comment