ਨਿਊਜ਼ ਡੈਸਕ: Bigg Boss OTT ਆਪਣੇ ਪਹਿਲੇ ਹੀ ਦਿਨ ਤੋਂ ਲਗਾਤਾਰ ਚਰਚਾ ਵਿੱਚ ਰਿਹਾ ਹੈ। ਪਹਿਲੇ ਹੀ ਦਿਨ ਘਰ ਵਿੱਚ ਪੁੱਜੇ ਕੰਟੇਸਟੈਂਟ ਪ੍ਰਤੀਕ ਸਹਿਜਪਾਲ ਅਤੇ ਦਿਵਿਆ ਅੱਗਰਵਾਲ ਦੇ ਵਿੱਚ ਗਰਮਾ-ਗਰਮੀ ਦੇਖਣ ਨੂੰ ਮਿਲੀ। ਇਸ ਦੇ ਨਾਲ ਸ਼ਮਿਤਾ ਸ਼ੈੱਟੀ ਦੀ ਵੀ ਪ੍ਰਤੀਕ ਤੋਂ ਬਾਅਦ ਅਕਸ਼ਰਾ ਸਿੰਘ ਨਾਲ ਖਾਣੇ ਨੂੰ ਲੈ ਕੇ ਖੂਬ ਲੜਾਈ ਹੋਈ। ਹੁਣ ਇਹ ਸ਼ੋਅ ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਹੈ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ ਹੁਣ ਸਿਧਾਰਥ ਤੇ ਸ਼ਹਿਨਾਜ਼ ਵੀਕੈਂਡ ਸਪੈਸ਼ਲ ਸ਼ੂਟ ਲਈ ‘ਬਿੱਗ ਬੌਸ’ ਓਟੀਟੀ ‘ਚ ਸ਼ਾਮਲ ਹੋਣਗੇ ਅਤੇ ਸ਼ੋਅ ਦੇ ਹੋਸਟ ਕਰਨ ਜੌਹਰ ਨਾਲ ਜੁੜਨਗੇ।
ਅਦਾਕਾਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦਾ ‘ਬਿੱਗ ਬੌਸ 13’ ‘ਚ ਬਹੁਤ ਵਧੀਆ ਕਨੈਕਸ਼ਨ ਰਿਹਾ ਸੀ। ਦੋਵੇਂ ਆਪਣੀਆਂ ਲੜਾਈਆਂ ਅਤੇ ਗੱਲਾਂ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਸਨ। ਹੁਣ ਦੋਵੇਂ ਮਹਿਮਾਨ ਕਨੈਕਸ਼ਨ ਦੇ ਰੂਪ ‘ਚ ਘਰ ‘ਚ ਐਂਟਰ ਹੋਣਗੇ ਅਤੇ ਮੁਕਾਬਲੇਬਾਜ਼ਾਂ ਨੂੰ ਦੁਬਾਰਾ ਕਨੈਕਸ਼ਨ ਬਣਾਉਣ ਲਈ ਕੁਝ ਦਿਲਚਸਪ ਟਾਸਕ ਦੇਣਗੇ।
ਜਦੋ ਤੋਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ‘ਬਿੱਗ ਬੌਸ’ ਦੇ ਨਵੇਂ ਐਪੀਸੋਡ ‘ਚ ਜਾਣ ਦੀ ਗੱਲ ਸਾਹਮਣੇ ਆਈ ਹੈ। ਉਦੋਂ ਤੋਂ ਦੋਹਾਂ ਦੇ ਫੈਨ ਸਿਡਨਾਜ਼ ਨੂੰ ਮੁੜ ਇਕੱਠੇ ਵੇਖਣ ਲਈ ਕਾਫ਼ੀ ਉਤਸ਼ਾਹਿਤ ਹੋ ਗਏ ਹਨ। ਹਰ ਕੋਈ ਇਸ ਜੋੜੀ ਨੂੰ ਮੁੜ ‘ਬਿੱਗ ਬੌਸ’ ਦੇ ਘਰ ‘ਚ ਦੇਖਣ ਨੂੰ ਬੇਤਾਬ ਹੈ।