ਭੋਗਪੁਰ : ਸ਼ਹਿਰ ਦੇ ਪ੍ਰਾਇਵੇਟ ਸਕੂਲ ਵਿੱਚ 12ਵੀਂ ਕਲਾਸ ਵਿੱਚ ਪੜ੍ਹਦੀ 18 ਸਾਲਾ ਵਿਦਿਆਰਥਣ ਸਕੂਲ ਦੇ ਬੱਸ ਡਰਾਈਵਰ ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਵਿਦਿਆਰਥਣ ਘਰ ਤੋਂ 6 ਤੋਲੇ ਸੋਨਾ ਵੀ ਲੈ ਗਈ। ਇਹ ਘਟਨਾ 31 ਜੁਲਾਈ ਦੀ ਹੈ।ਘਰ ਵਾਲਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਦੋਵਾਂ ਦਾ ਅਜੇ ਤਕ ਪਤਾ ਨਹੀਂ ਲੱਗਿਆ।
ਪਿੰਡ ਗਾਉਂ ਲਾਡੋਈ ਦੇ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ 11 ਸਾਲ ਪਹਿਲਾਂ ਮੌਤ ਹੋ ਗਈ ਸੀ। ਬਾਲਗ ਪੋਤੀ ਭੋਗਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 12 ਵੀਂ ਦੀ ਵਿਦਿਆਰਥਣ ਹੈ। 31 ਜੁਲਾਈ ਨੂੰ ਸਵੇਰੇ 7.30 ਵਜੇ, ਉਹ ਆਮ ਵਾਂਗ ਬੱਸ ਰਾਹੀਂ ਘਰ ਤੋਂ ਸਕੂਲ ਗਈ ਸੀ। ਇਸ ਤੋਂ ਬਾਅਦ ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ ਤਾਂ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ। ਸਕੂਲ ਵਿਚੋਂ ਪਤਾ ਕਰਨ ‘ਤੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਲੜਕੀ 31 ਜੁਲਾਈ ਨੂੰ ਸਕੂਲ ਨਹੀਂ ਆਈ ।ਉਨ੍ਹਾਂ ਨੇ ਦੱਸਿਆ ਕਿ ਲੜਕੀ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਹੈ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਲੁਹਾਰਾਂ ਦਾ ਰਹਿਣ ਵਾਲਾ ਇੱਕ ਨੌਜਵਾਨ ਲੜਕੀ ਦੀ ਸਕੂਲ ਬੱਸ ਚਲਾਉਂਦਾ ਹੈ। ਉਹ ਉਸ ਨੂੰ ਲੈ ਕੇ ਆਉਂਦਾ ਸੀ। ਲੜਕੀ ਦੇ ਸਕੂਲ ਜਾਣ ਦੇ ਦੌਰਾਨ ਉਸਦੀ ਜਾਣ -ਪਛਾਣ ਹੋਈ। ਦੋਵਾਂ ਵਿਚਾਲੇ ਨੇੜਤਾ ਵਧਦੀ ਗਈ। ਬੱਸ ਡਰਾਈਵਰ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ ਅਤੇ ਘਰ ਵਿਚ ਪਏ 6 ਤੋਲੇ ਸੋਨੇ ਦੇ ਗਹਿਣੇ ਵੀ ਗਾਇਬ ਹਨ । ਉਹਨਾਂ ਮੰਗ ਕੀਤੀ ਕਿ ਪੁਲਿਸ ਵੱਲੋ ਲੜਕੀ ਦੀ ਭਾਲ ਕੀਤੀ ਜਾਵੇ ਤੇ ਉਕਤ ਲੜਕੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।