ਟੋਕਿਓ/ ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਭਾਰਤ ਨੇ ਕੁਆਰਟਰ ਫਾਈਨਲ ਵਿੱਚ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾਇਆ।
ਭਾਰਤ ਲਈ ਮੈਚ ਦਾ ਇੱਕੋ -ਇੱਕ ਗੋਲ ਗੁਰਜੀਤ ਕੌਰ ਨੇ 22 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਕੀਤਾ। ਭਾਰਤ ਹੁਣ 4 ਅਗਸਤ ਨੂੰ ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਭਿੜੇਗਾ। ਅਰਜਨਟੀਨਾ ਨੇ ਕੁਆਰਟਰ ਫਾਈਨਲ ਵਿੱਚ ਜਰਮਨੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਵੇਖੋ ਭਾਰਤੀ ਕੁੜੀਆਂ ਦੀ ਜਿੱਤ ਦੀ ਖੁਸ਼ੀ ਜੋ ਤੁਹਾਡੇ ਅੰਦਰ ਵੀ ਜੋਸ਼ ਭਰ ਦੇਵੇਗੀ।
A goal that will go in the history books! 🙌
Watch Gurjit Kaur's brilliant drag flick that led #IND to a 1-0 win over #AUS in an epic quarter-final 😍#Tokyo2020 | #UnitedByEmotion | #StrongerTogether | #Hockey | #BestOfTokyo pic.twitter.com/MkXqjprLxo
— Olympic Khel (@OlympicKhel) August 2, 2021
ਹਾਕੀ ਵਿੱਚ ਭਾਰਤ ਦਾ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ। ਭਾਰਤ ਨੂੰ ਲਗਾਤਾਰ 2 ਦਿਨਾਂ ਦੌਰਾਨ ਹਾਕੀ ਵਿੱਚ 2 ਖੁਸ਼ੀਆਂ ਮਿਲੀਆਂ ਹਨ। ਐਤਵਾਰ ਨੂੰ, ਪੁਰਸ਼ ਹਾਕੀ ਟੀਮ 49 ਸਾਲਾਂ ਬਾਅਦ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ ਅਤੇ ਹੁਣ ਮਹਿਲਾ ਟੀਮ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਖੁਸ਼ੀ ਦੁੱਗਣੀ ਕਰ ਦਿੱਤੀ ਹੈ।
ਚੱਕ ਦੇ ਇੰਡਿਆ !