ਅਨੁਰਾਗ ਕਸ਼ਯਪ ਦੀ ਫਿਲਮ ‘Ghost Stories’ ਇਸ ਸੀਨ ਕਾਰਨ ਆਈ ਵਿਵਾਦਾਂ ‘ਚ

TeamGlobalPunjab
1 Min Read

ਨਿਊਜ਼ ਡੈਸਕ : ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੀ ਸ਼ਾਰਟ ਫਿਲਮ ਘੋਸਟ ਸਟੋਰੀਜ਼ ( Ghost Stories ) ਖ਼ਿਲਾਫ਼ ਸ਼ਿਕਾਇਤ ਦਰਜ ਹੋਈ ਹੈ। ਸਾਲ 2020 ਵਿੱਚ ਓਟੀਟੀ ਪਲੇਟਫਾਰਮ ਨੈੱਟਫਲਿਕਸ ‘ਤੇ ਰਿਲੀਜ ਹੋਈ ਘੋਸਟ ਸਟੋਰੀਜ਼ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤ ਫਿਲਮ ਦੇ ਇੱਕ ਸੀਨ ਨੂੰ ਲੈ ਕੇ ਦਰਜ ਕਰਵਾਈ ਗਈ ਹੈ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਸ ਸਾਲ ਦੀ ਸ਼ੁਰੂਆਤ ‘ਚ ਸੂਚਨਾ ਤਕਨਾਲੋਜੀ ਨਿਯਮ 2021 ਤਿਆਰ ਕਰਨ ਤੋਂ ਬਾਅਦ ਕਿਸੇ ਡਿਜੀਟਲ ਪ੍ਰੋਗਰਾਮ ‘ਤੇ ਦਰਜ ਕੀਤੀ ਜਾਣ ਵਾਲੀ ਇਹ ਪਹਿਲੀ ਸ਼ਿਕਾਇਤ ‘ਚੋਂ ਇੱਕ ਹੈ।

ਮਿਲੀ ਜਾਣਕਾਰੀ ਮੁਤਾਬਕ ਅਨੁਰਾਗ ਕਸ਼ਯਪ ਦੀ ਸ਼ਾਰਟ ਫਿਲਮ ਦੇ ਇੱਕ ਉਸ ਸੀਨ ‘ਤੇ ਇਤਰਾਜ ਜਤਾਇਆ ਗਿਆ, ਜਿਸ ‘ਚ ਫਿਲਮ ਦੀ ਅਦਾਕਾਰਾ ਸੋਭਿਤਾ ਧੁਲੀਪਲਾ ਗਰਭਪਾਤ ਤੋਂ ਪੀੜਤ ਹੋਣ ਤੋਂ ਬਾਅਦ ਭਰੂਣ ਖਾਂਦੀ ਨਜ਼ਰ ਆਉਂਦੀ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਕਹਾਣੀ ‘ਚ ਅਜਿਹੇ ਸੀਨ ਦੀ ਜ਼ਰੂਰਤ ਨਹੀਂ ਹੈ ਤੇ ਜੇਕਰ ਨਿਰਮਾਤਾ ਇਸ ਤਰ੍ਹਾਂ ਦੇ ਸੀਨ ਨੂੰ ਜੋੜਣਾ ਚਾਹੁੰਦੇ ਹਨ ਤਾਂ ਉਨ੍ਹਾਂ ਔਰਤਾਂ ਲਈ ਇਕ ਟ੍ਰਿਗਰ ਚਿਤਾਵਨੀ ਹੋਣੀ ਚਾਹੀਦੀ ਜੋ ਗਰਭਪਾਤ ਦੇ ਦਰਦ ਤੋਂ ਲੰਘ ਰਹੀ ਹੈ। ਰਿਪੋਰਟ ਮੁਤਾਬਕ ਸ਼ਿਕਾਇਤ ‘ਚ 24 ਘੰਟਿਆਂ ਦੇ ਅੰਦਰ ਸੀਨ ਨੂੰ ਠੀਕ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।

Share this Article
Leave a comment