ਨਵੀਂ ਦਿੱਲੀ: ਦੇਸ਼ ਅੱਜ 22 ਵਾਂ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਭਾਰਤ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਮਾਤ ਦਿੱਤੀ ਸੀ, ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਇਸ ਮੌਕੇ ਦੇਸ਼ ਭਰ ਵਿੱਚ ਇਸ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲੀਦਾਨ ਅਤੇ ਹਿੰਮਤ ਦੀ ਦਾਸਤਾਨ ਹੈ। ਇਕ ਅਜਿਹੀ ਕਹਾਣੀ ਹੈ ਜਿਸ ਨੂੰ ਜਾਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫ਼ੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿਸਤਾਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦਿੱਤਾ।
ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮ ਨਾਥ ਨੇ ਕੋਵਿੰਦ ਜੰਮੂ-ਕਸ਼ਮੀਰ ਦੇ ਦ੍ਰਾਸ ਵਿਖੇ ਕਾਰਗਿਲ ਵਾਰ ਮੈਮੋਰੀਅਲ ‘ਤੇ ਪਹੁੰਚ ਕੇ ਸ਼ਰਧਾਂਜਲੀ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਸਨ, ਪਰ ਰਾਸ਼ਟਰਪਤੀ ਦਾ ਪ੍ਰੋਗਰਾਮ ਖ਼ਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ। ਰਾਸ਼ਟਰਪਤੀ ਦੇ ਹੈਲੀਕਾਪਟਰ ਨੇ ਦ੍ਰਾਸ ਪਹੁੰਚਣ ਲਈ ਸਮੇਂ ਸਿਰ ਉਡਾਣ ਭਰ ਲ਼ਈ ਸੀ, ਪਰ ਖ਼ਰਾਬ ਮੌਸਮ ਕਾਰਨ ਉਹ ਜੋਜਿਲਾ ਪਹਾੜੀ ਨੂੰ ਪਾਰ ਨਹੀਂ ਕਰ ਸਕੇ। ਰਾਸ਼ਟਰਪਤੀ ਕੋਵਿੰਦ ਹੁਣ ਗੁਲਮਰਗ ਪਹੁੰਚੇ। ਇਥੇ ਉਹ ਸੈਨਿਕਾਂ ਨਾਲ ਮੁਲਾਕਾਤ ਕਰਨਗੇ।ਉਨ੍ਹਾਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਵੀ ਹਨ।
On Kargil Vijay Diwas, President Kovind laid a wreath at the Dagger War Memorial, Baramulla, Jammu & Kashmir, to pay tributes to all soldiers who sacrificed their lives in defending the nation. pic.twitter.com/0ZheR8KIZr
— President of India (@rashtrapatibhvn) July 26, 2021
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਦੌਰੇ ਦੇ ਸੁਰੱਖਿਆ ਪ੍ਰਬੰਧਾਂ ਤਹਿਤ ਰਾਜ ਭਵਨ ਵੱਲ ਜਾਣ ਵਾਲੇ ਦੋ ਰੂਟਾਂ (ਜਿੱਥੇ ਰਾਸ਼ਟਰਪਤੀ ਰਹਿਣਗੇ) ਦੀ ਆਵਾਜਾਈ ਨੂੰ ਹੋਰ ਰੂਟਾਂ ਵੱਲ ਮੋੜ ਦਿੱਤਾ ਗਿਆ ਹੈ। 25 ਜੁਲਾਈ ਤੋਂ 28 ਜੁਲਾਈ ਤਕ ਆਪਣੀ ਯਾਤਰਾ ਵਿਚ, ਰਾਸ਼ਟਰਪਤੀ ਕੋਵਿੰਦ ਮੰਗਲਵਾਰ ਨੂੰ ਕਸ਼ਮੀਰ ਯੂਨੀਵਰਸਿਟੀ ਦੇ 19 ਵੇਂ ਕਨਵੋਕੇਸ਼ਨ ਨੂੰ ਵੀ ਸੰਬੋਧਨ ਕਰਨਗੇ।
ਕਾਰਗਿਲ ਯੁੱਧ ਵਿਚ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤੀ ਫੌਜ ਨੇ ਕਾਰਗਿਲ ਵਿਚਲੀਆਂ ਸਾਰੀਆਂ ਭਾਰਤੀ ਚੌਕੀਆਂ ‘ਤੇ ਕਬਜ਼ਾ ਕਰ ਲਿਆ ਸੀ ਜਿਨ੍ਹਾਂ’ ਤੇ ਪਾਕਿਸਤਾਨ ਦੀ ਸੈਨਾ ਨੇ ਕਬਜ਼ਾ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਇਸ ਸੰਘਰਸ਼ ਦੀ ਸ਼ੁਰੂਆਤ ਉਸ ਸਮੇਂ ਦੇ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜਾਣਕਾਰੀ ਤੋਂ ਬਿਨਾਂ ਕੀਤੀ ਸੀ।ਕਾਰਗਿਲ ‘ਚ 1999 ‘ਚ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਦਰਮਿਆਨ ਲੜਾਈ ਸ਼ੁਰੂ ਹੋਣ ਦੇ ਕੁਝ ਹਫਤਿਆਂ ਪਹਿਲਾਂ ਜਨਰਲ ਪਰਵੇਜ਼ ਮੁਸ਼ਰਫ ਨੇ ਹੈਲੀਕਾਪਟਰ ਰਾਹੀਂ ਕੰਟਰੋਲ ਰੇਖਾ ਪਾਰ ਕੀਤੀ ਸੀ ਅਤੇ ਭਾਰਤੀ ਖੇਤਰ ‘ਚ ਕਰੀਬ 11 ਕਿਲੋਮੀਟਰ ਅੰਦਰ ਇਕ ਸਥਾਨ ‘ਤੇ ਰਾਤ ਵੀ ਬਿਤਾਈ ਸੀ। ਇਸ ਕੰਮ ਲਈ ਪਾਕਿਸਤਾਨੀ ਫੌਜ ਨੇ ਆਪਣੇ 5 ਹਜ਼ਾਰ ਜਵਾਨਾਂ ਨੂੰ ਕਾਰਗਿਲ ‘ਤੇ ਚੜ੍ਹਾਈ ਕਰਨ ਲਈ ਭੇਜਿਆ ਸੀ। ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਗੱਲ ਨੂੰ ਸਵੀਕਾਰਿਆ ਸੀ ਕਿ ਕਾਰਗਿਲ ਦਾ ਯੁੱਧ ਪਾਕਿਸਤਾਨੀ ਫ਼ੌਜ ਲਈ ਇਕ ਆਫ਼ਤ ਸਾਬਤ ਹੋਇਆ ਸੀ। ਪਾਕਿਸਤਾਨ ਨੇ ਇਸ ਯੁੱਧ ‘ਚ 2700 ਤੋਂ ਵਧ ਫੌਜੀ ਗੁਆ ਦਿੱਤੇ ਸਨ। ਪਾਕਿਸਤਾਨ ਨੂੰ 1965 ਅਤੇ 1971 ਦੀ ਲੜਾਈ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਸੀ।
ਕਾਰਗਿਲ ਵਿਜੇ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।
We remember their sacrifices.
We remember their valour.
Today, on Kargil Vijay Diwas we pay homage to all those who lost their lives in Kargil protecting our nation. Their bravery motivates us every single day.
Also sharing an excerpt from last year’s ’Mann Ki Baat.’ pic.twitter.com/jC42es8OLz
— Narendra Modi (@narendramodi) July 26, 2021