ਚੰਡੀਗੜ੍ਹ (ਬਿੰਦੂ ਸਿੰਘ ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਦਰਾਂ ਅਗਸਤ ਤੋਂ ਉਹ ਆਪਣਾ ਬੈੱਡ ਪੰਜਾਬ ਕਾਂਗਰਸ ਭਵਨ ਚ ਲਾ ਲੈਣਗੇ ਅਤੇ ਵਰਕਰਾਂ ਨੂੰ ਮਿਲਣ ਲਈ ਹਮੇਸ਼ਾ ਹਾਜ਼ਰ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਤੇ ਸਵਰਗੀ ਬੇਅੰਤ ਸਿੰਘ ਹੀ ਅਜਿਹੇ ਪ੍ਰਧਾਨ ਰਹੇ ਹਨ ਜਿਨ੍ਹਾਂ ਨੇ ਆਪਣਾ ਬੈੱਡ ਕਾਂਗਰਸ ਭਵਨ ਵਿੱਚ ਲਗਾਇਆ ਹੋਇਆ ਸੀ ।
ਸਿੱਧੂ ਨੇ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਤੋਂ ਮਿਲਣ ਦਾ ਸਮਾਂ ਮੰਗਿਆ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਇਸ ਲਈ ਮਿਲਣ ਦਾ ਸਮਾਂ ਦਿੱਤਾ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਮਾਡਲ ਹਰ ਤਰੀਕੇ ਨਾਲ ਦਿੱਲੀ ਮਾਡਲ ਨੂੰ ਫੇਲ੍ਹ ਕਰ ਦੇਵੇਗਾ ।
ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਇਹ ਲੋਕਾਂ ਦੀ ਉਮੀਦ ਦੀ ਪ੍ਰਧਾਨਗੀ ਹੈ ਤੇ ਅੱਜ ਪੰਜਾਬ ਕਾਂਗਰਸ ਦਾ ਹਰੇਕ ਕਾਰਕੁਨ ਪ੍ਰਧਾਨ ਬਣ ਗਿਆ ਹੈ ।
This is the Presidentship of People’s Hopes … Today, Every worker of Punjab Congress has become President !! pic.twitter.com/vmsaIa0Dyo
— Navjot Singh Sidhu (@sherryontopp) July 23, 2021