ਮੋਗਾ ‘ਚ ਵਾਪਰੇ ਬੱਸ ਹਾਦਸੇ ‘ਤੇ ਕੈਪਟਨ ਨੇ ਜਤਾਇਆ ਦੁੱਖ,ਡੀ.ਸੀ. ਨੂੰ ਦਿੱਤੇ ਘਟਨਾ ਦੀ ਜਾਂਚ ਦੇ ਹੁਕਮ

TeamGlobalPunjab
1 Min Read

ਮੋਗਾ: ਮੋਗਾ ਵਿਖੇ ਅੱਜ ਸਵੇਰੇ ਦੋ ਬੱਸਾਂ ਵਿਚਕਾਰ ਜ਼ਬਰਦਸਤ ਟੱਕਰ  ਵਿੱਚ 5 ਲੋਕਾਂ ਦੀ ਮੌਤ  ‘ਤੇ ਕਈ ਜ਼ਖਮੀ ਹੋ ਗਏ । ਭਿਆਨਕ ਹਾਦਸੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ 3 ਕਾਂਗਰਸੀ ਵਰਕਰਾਂ ਦੇ ਮਾਰੇ ਦੀ ਜਾਣ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ ਹੈ ਤੇ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਕੈਪਟਨ ਨੇ ਮੋਗਾ ਦੇ ਡੀ.ਸੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਪੂਰੀ ਡਾਕਟਰੀ ਸਹਾਇਤਾ ਦਿੱਤੀ ਜਾਵੇ ਤੇ ਇਸ ਸਬੰਧੀ ਸਰਕਾਰ ਨੂੰ ਰਿਪੋਰਟ ਵੀ ਭੇਜੀ ਜਾਵੇ।

ਦੱਸ ਦਈਏ ਕਿ ਕਿ ਅੱਜ ਸਵੇਰੇ ਮੋਗਾ ਤੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਕਾਂਗਰਸੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਦੀ ਸਰਕਾਰੀ ਬੱਸ ਨਾਲ ਟੱਕਰ ਹੋ ਗਈ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਦੇ ਜ਼ਖ਼ਮੀ ਹੋ ਗਏ ਹਨ ।

Share This Article
Leave a Comment