BIG NEWS : ਸ਼ੁਕੱਰਵਾਰ ਨੂੰ ਹੋਵੇਗੀ ਨਵਜੋਤ ਸਿੱਧੂ ਦੀ ਤਾਜਪੋਸ਼ੀ

TeamGlobalPunjab
1 Min Read

ਅੰਮ੍ਰਿਤਸਰ : ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ੁਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ, ਇਸੇ ਦਿਨ 4 ਵਰਕਿੰਗ ਪ੍ਰਧਾਨ ਵੀ ਵਿਧੀਵਤ ਰੂਪ ਨਾਲ ਆਪਣਾ ਚਾਰਜ ਲੈਣਗੇ ।

ਦਰਅਸਲ ਐਤਵਾਰ ਦੇਰ ਰਾਤੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਪ੍ਰਧਾਨ ਐਲਾਨਿਆ ਸੀ। ਇਸ ਤੋਂ ਬਾਅਦ ਸਿੱਧੂ ਦੀ ਤਾਜਪੋਸ਼ੀ ਦੇ ਦਿਨ ਬਾਰੇ ਸਵਾਲ ਪੁੱਛੇ ਜਾ ਰਹੇ ਸਨ। ਇਨਾਂ ਸਵਾਲਾਂ ਦਾ ਜਵਾਬ ਨਵ ਨਿਯੁਕਤ ਵਰਕਿੰਗ ਪ੍ਰਧਾਨ ਕੁਲਜੀਤ ਨਾਗਰਾ ਅਤੇ ਕਾਂਗਰਸ ਵਿਧਾਇਕ ਸੁਖਪਾਲ ਭੁੱਲਰ ਵਲੋਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਵੱਜੋਂ ਅਤੇ ਵਰਕਿੰਗ ਪ੍ਰਧਾਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਆਪਣਾ ਅਹੁਦਾ ਸੰਭਾਲਣਗੇ ।

ਇਸ ਦੌਰਾਨ ਸੁਖਪਾਲ ਭੁੱਲਰ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਹੁਣ ਬੇਅਦਬੀ ਅਤੇ ਨਸ਼ਿਆਂ ਲਈ ਜਿੰਮੇਵਾਰ ਲੋਕਾਂ ਤੇ ਐਕਸ਼ਨ ਲਵੇਗੀ। ਉਨ੍ਹਾਂ ਖੁੱਲ੍ਹ ਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ।

Share This Article
Leave a Comment