ਕਾਬੁਲ: ਅਫਗਾਨਿਸਤਾਨ ਦੇ ਕੰਧਾਰ ‘ਚ ਮੌਜੂਦ ਭਾਰਤੀ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਿਕ ਉਹ ਅੰਤਰਰਾਸ਼ਟਰੀ ਸਮਾਚਾਰ ਏਜੰਸੀ ਰਾਇਟਰ ਨਾਲ ਜੁੜੇ ਹੋਏ ਸਨ। ਉਹ ਅਫਗਾਨਿਸਤਾਨ ਦੀ ਤਾਜ਼ਾ ਗਤੀਵਿਧੀਆਂ ‘ਤੇ ਕਵਰੇਜ਼ ਲਈ ਕੁਝ ਦਿਨਾਂ ਤੋਂ ਉੱਥੇ ਗਏ ਸਨ।
ਰਾਏਟਰਜ਼ ਦੀ ਖ਼ਬਰ ਅਨੁਸਾਰ ਸ਼ੁੱਕਰਵਾਰ ਨੂੰ ਦਾਨਿਸ਼ ਤਾਲਿਬਾਨ ਦੇ ਲੜਾਕੂਆਂ ਅਤੇ ਅਫਗਾਨ ਸੈਨਾ ਦੇ ਵਿਚਾਲੇ ਜੰਗ ਨੂੰ ਕਵਰ ਕਰ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।ਜਾਣਕਾਰੀ ਅਨੁਸਾਰ ਦਾਨਿਸ਼ ਸਿਦੀਕੀ ਦੀ ਹੱਤਿਆ ਸਪਿਨ ਬੋਲਦਕ ਜ਼ਿਲ੍ਹੇ ਵਿੱਚ ਕੀਤੀ ਗਈ ਸੀ। ਇਹ ਜ਼ਿਲ੍ਹਾ ਪਾਕਿਸਤਾਨ ਨਾਲ ਲੱਗਦਾ ਹੈ। ਇਹ ਹੱਤਿਆ ਕਿਸ ਨੇ ਕੀਤੀ ਅਤੇ ਇਸਦਾ ਕਾਰਨ ਕੀ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।