ਦੇਹਰਾਦੂਨ : ਪਹਾੜਾਂ ਦੀ ਸੈਰ ਹੁਣ ਲੋਕਾਂ ਨੂੰ ਸ਼ਾਇਦ ਨਸੀਬ ਨਾ ਹੋਵੇ, ਪਹਾੜੀ ਸੂਬਿਆਂ ਵਿਚ ਛੇਤੀ ਹੀ ਮੁੜ ਤੋਂ ਸਖਤੀ ਹੋ ਸਕਦੀ ਹੈ। ਦਰਅਸਲ ਜਿਵੇਂ ਹੀ ਦੇਸ਼ ਨੂੰ ਕੋਰੋਨਾ ਦੀ ਦੂਜੀ ਲਹਿਰ ਤੋਂ ਰਾਹਤ ਮਿਲੀ, ਪਹਾੜੀ ਰਾਜਾਂ ਵਿਚ ਸੈਲਾਨੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ । ਉਤਰਾਖੰਡ ਵਿਚ ਸੈਰ-ਸਪਾਟਾ ਸਥਾਨਾਂ ‘ਤੇ ਭਾਰੀ ਇਕੱਠ ਨੂੰ ਵੇਖਦੇ ਹੋਏ ਰਾਜ ਸਰਕਾਰ ਨੇ ਇਹ ਨਿਯਮ ਬਣਾਇਆ ਕਿ ਆਉਣ ਵਾਲੇ ਸੈਲਾਨੀਆਂ ਨੂੰ ਕੋਰੋਨਾ ਟੈਸਟ ਦੀ ਨਕਾਰਾਤਮਕ ਰਿਪੋਰਟ ਦਿਖਾਉਣੀ ਪਏਗੀ, ਪਰ ਲੋਕ ਹਨ ਕਿ ਮੰਨਣ ਨੂੰ ਤਿਆਰ ਹੀ ਨਹੀਂ ।
ਯਾਤਰਾ ਦੇ ਸ਼ੌਕ ਵਿੱਚ, ਲੋਕ ਹੁਣ ਕੋਰੇਨਾ ਦੀਆਂ ਜਾਅਲੀ ਰਿਪੋਰਟਾਂ ਬਣਵਾ ਰਹੇ ਹਨ। ਉਤਰਾਖੰਡ ਪੁਲਿਸ ਨੇ ਵੀਰਵਾਰ ਨੂੰ 13 ਅਜਿਹੇ ਸੈਲਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜਾਅਲੀ ਕੋਰੋਨਾ ਰਿਪੋਰਟਾਂ ਨਾਲ ਰਾਜ ਵਿੱਚ ਦਾਖਲ ਹੋ ਰਹੇ ਸਨ। ਉਨ੍ਹਾਂ ਵਿਰੁੱਧ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵੀਰਵਾਰ ਨੂੰ ਪੁਲਿਸ ਨੇ ਜਾਲੀ ਕੋਰੋਨਾ ਰਿਪੋਰਟ ਨਾਲ 13 ਵਿਅਕਤੀ ਕੀਤੇ ਗ੍ਰਿਫਤਾਰ
ਸਰਕਾਰ ਵੱਲੋਂ ਕੋਰੋਨਾ ਟੈਸਟ ਦੀ ਨਕਾਰਾਤਮਕ ਰਿਪੋਰਟ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ, ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀਆਂ ਟੀਮਾਂ ਰਾਜ ਵਿੱਚ ਆਉਣ ਵਾਲੇ ਸੈਲਾਨੀਆਂ ਦੀਆਂ ਰਿਪੋਰਟਾਂ ਦੀ ਜਾਂਚ ਕਰਦੀਆਂ ਹਨ। ਰਾਜ ਦੇ ਕਲੇਮੈਂਟ ਟਾਊਨ ਵਿਖੇ ਚੈਕਿੰਗ ਦੌਰਾਨ ਪੁਲਿਸ ਨੂੰ ਦੋ ਵਾਹਨਾਂ ਵਿੱਚ ਸਵਾਰ ਸੈਲਾਨੀਆਂ ‘ਤੇ ਸ਼ੱਕ ਹੋਇਆ। ਜਦੋਂ ਰਿਪੋਰਟ ਵੇਖੀ, ਇਹ ਜਾਅਲੀ ਨਿਕਲੀ । ਇਸ ਵਿਚੋਂ ਇਕ ਵਾਹਨ ਗਾਜ਼ੀਆਬਾਦ ਦੀ ਸੀ, ਜਿਸ ਵਿਚ 10 ਲੋਕ ਸਵਾਰ ਸਨ। ਦੂਜੀ ਗੱਡੀ ਬਿਹਾਰ ਦੀ ਸੀ, ਜਿਸ ਵਿਚ 3 ਲੋਕ ਸਵਾਰ ਸਨ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ।
SSP देहरादून महोदय का मसूरी व अन्य पर्यटक स्थलों पर आने वाले पर्यटकों के लिए आवश्यक संदेश
प्रवेश हेतु ज़रूरी दस्तावेज़
१-कोविड-19 की RT-PCR टेस्ट की नेगेटिव रिपोर्ट
२-स्मार्ट सिटी पोर्टल में रजिस्ट्रेशन ।
३- होटल बुकिंग संबंधी दस्तावेज।
कृपया दून पुलिस को अपना सहयोग प्रदान करे। pic.twitter.com/XLkPfe04xV
— Dehradun Police Uttarakhand (@DehradunPolice) July 14, 2021
ਹੁਣ ਤੱਕ 100 ਤੋਂ ਵੱਧ ਫਰਜ਼ੀ ਰਿਪੋਰਟਾਂ ਮਿਲੀਆਂ : ਉੱਤਰਾਖੰਡ ਪੁਲਿਸ
ਪੁਲਿਸ ਦੇ ਅਨੁਸਾਰ, ਹੁਣ ਤੱਕ 100 ਤੋਂ ਵੱਧ ਲੋਕ ਜਾਅਲੀ ਰਿਪੋਰਟਾਂ ਦੇ ਨਾਲ ਫੜੇ ਗਏ ਹਨ । ਦਰਅਸਲ, ਰਾਜ ਸਰਕਾਰ ਨੇ ਕੁਝ ਦਿਨ ਪਹਿਲਾਂ ਰਾਜ ਵਿਚ ਆਉਣ ‘ਤੇ ਲਗਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦਿੱਤੀ ਸੀ, ਉਦੋਂ ਤੋਂ ਮਸੂਰੀ ਅਤੇ ਨੈਨੀਤਾਲ ਵਰਗੇ ਸੈਰ-ਸਪਾਟਾ ਸਥਾਨਾਂ ਤੇ ਸੈਲਾਨੀਆਂ ਦਾ ਜਮਾਵੜਾ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ 20 ਜੁਲਾਈ ਤੱਕ ਕੋਰੋਨਾ ਕਰਫਿਊ ਲਾਗੂ ਰਹੇਗਾ, ਪਰ ਰਾਜ ਸਰਕਾਰ ਨੇ ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਕਈ ਨਿਯਮਾਂ ਵਿਚ ਢਿੱਲ ਦਿੱਤੀ ਹੈ।