ਜੇਕਰ ਤੁਹਾਨੂੰ ਵੀ ਨਹੀਂ ਪਸੰਦ Green Tea ਤਾਂ ਸਵਾਦ ਬਦਲਣ ਲਈ ਅਪਣਾਓ ਇਹ Tips

TeamGlobalPunjab
2 Min Read

ਨਿਊਜ਼ ਡੈਸਕ : Green Tea ਪੀਣ ਦੇ ਫਾਇਦੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ, ਪਰ ਜ਼ਿਆਦਾਤਰ ਲੋਕਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਆਉਂਦਾ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜੋ ਸਵਾਦ ਕਾਰਨ Green Tea ਨਹੀਂ ਪੀਂਦੇ ਤਾਂ ਤੁਹਾਡੇ ਲਈ ਕੁਝ ਟਿਪਸ ਹਨ। Green Tea ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਮੰਨਿਆ ਜਾਂਦਾ ਹੈ ਕਿ ਇਹ ਤੁਹਾਨੂੰ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਉਂਦੀ ਹੈ। ਇਸ ਵਿੱਚ ਕਈ ਅਜਿਹੇ ਬਾਇਓਐਕਟਿਵ ਕੰਪਾਊਂਡਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਫ਼ਾਇਦੇ ਹੋਣ ਤੋਂ ਬਾਅਦ ਵੀ ਜੇਕਰ ਤੁਸੀਂ ਇਸ ਦੇ ਸਵਾਦ ਕਾਰਨ ਇਸ ਨੂੰ ਪੀਣ ਤੋਂ ਕਤਰਾ ਰਹੇ ਹੋ ਤਾਂ ਤੁਸੀਂ ਕੁਝ ਟਿਪਸ ਅਪਣਾ ਸਕਦੇ ਹੋ।

ਉਬਾਲਣ ਦਾ ਤਰੀਕਾ

Green Tea ਤੁਸੀਂ ਕਿੰਝ ਬਣਾ ਰਹੇ ਹੋ ਇਸ ਦੇ ਸਵਾਦ ‘ਤੇ ਇਸ ਦਾ ਵੀ ਫ਼ਰਕ ਪੈਂਦਾ ਹੈ। ਜੇਕਰ ਤੁਸੀਂ ਗਰਮ ਪਾਣੀ ਵਿੱਚ ਜ਼ਿਆਦਾ ਦੇਰ ਤਕ Green Tea ਦਾ ਬੈਗ ਰਖਦੇ ਹੋ ਜਾਂ Green Tea ਦੀ ਪੱਤੀਆਂ ਜ਼ਿਆਦਾ ਦੇਰ ਤੱਕ ਉਬਾਲਦੇ ਹੋ ਤਾਂ ਇਸ ਦਾ ਸਵਾਦ ਵਿਗੜ ਜਾਂਦਾ ਹੈ ਤੇ ਇਹ ਕੌੜੀ ਹੋ ਜਾਂਦੀ ਹੈ। ਹਮੇਸ਼ਾ ਗੈਸ ਨੂੰ ਹੌਲੀ ਰੱਖ ਕੇ ਹੀ ਪਾਣੀ ਉਬਾਲੋ ਤੇ ਬੰਦ ਕਰ ਦੇਵੋ ਇਸ ਤੋਂ ਬਾਅਦ ਕੱਪ ਵਿਚ Green Tea ਬੈਗ ਪਾਓ ਤੇ ਇਸ ਨੂੰ ਦੋ ਮਿੰਟ ਤੱਕ ਹੀ ਰੱਖੋ ਤੇ ਚਮਚ ਨਾਲ ਮਿਲਾ ਕੇ ਇਸ ਦਾ ਸੇਵਨ ਕਰੋ।

ਇੰਝ ਬਦਲੋ ਸਵਾਦ

ਜ਼ਿਆਦਾਤਰ ਲੋਕ Green Tea ਸਿਰਫ਼ ਪਾਣੀ ਵਿੱਚ ਉਬਾਲ ਕੇ ਪੀਂਦੇ ਹਨ, ਜਿਸ ਵਜ੍ਹਾ ਕਾਰਨ ਸਵਾਦ ਅਜੀਬ ਲਗਦਾ ਹੈ। ਇਸ ਦਾ ਸਵਾਦ ਵਧਾਉਣ ਲਈ ਇਸ ਵਿਚ ਨਿੰਬੂ ਅਤੇ ਸ਼ਹਿਦ ਪਾਇਆ ਜਾ ਸਕਦਾ ਹੈ। ਇਸ ਨਾਲ ਇਸ ਦਾ ਸਵਾਦ ਤਾਂ ਵਧੇਗਾ ਹੀ ਇਸਦੇ ਨਾਲ ਹੀ ਫ਼ਾਇਦੇ ਵੀ ਵਧ ਜਾਣਗੇ। ਤੁਸੀਂ ਚਾਹੋ ਤਾਂ ਇਸ ਵਿਚ ਅਦਰਕ ਜਾਂ ਹਲਕੀ ਕਾਲੀ ਮਿਰਚ ਵੀ ਪਾ ਸਕਦੇ ਹੋ। ਜੇਕਰ ਤੁਹਾਨੂੰ ਇਲਾਇਚੀ ਦਾ ਸਵਾਦ ਪਸੰਦ ਹੈ ਤਾਂ ਤੁਸੀਂ ਪਾਣੀ ਵਿੱਚ ਇਲਾਇਚੀ ਵੀ ਉਬਾਲ ਸਕਦੇ ਹੋ।

Share This Article
Leave a Comment