BIG NEWS : ਜਸਟਿਨ ਟਰੂਡੋ ਨੇ ਮੈਰੀ ਸਾਈਮਨ ਨੂੰ ਕੈਨੇਡਾ ਦੀ ਨਵੀਂ ਗਵਰਨਰ ਜਨਰਲ ਐਲਾਨਿਆ

TeamGlobalPunjab
2 Min Read

ਗੇਟਿਨਾਓ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇੱਕ ਅਹਿਮ ਐਲਾਨ ਕੀਤਾ। ਪੀ.ਐੱਮ. ਟਰੂਡੋ ਨੇ ਦੇਸ਼ ਦੀ ਨਵੀਂ ਗਵਰਨਰ-ਜਨਰਲ ਬਾਰੇ ਜਾਣਕਾਰੀ ਸਾਂਝੀ ਕੀਤੀ। ਟਰੂਡੋ ਨੇ ਇਤਿਹਾਸਕ ਕਦਮ ਚੁੱਕਦੇ ਹੋਏ ਇਨੁਕ ਲੀਡਰ ਮੈਰੀ ਸਾਈਮਨ ਦੀ ਨਿਯੁਕਤੀ ਕੈਨੇਡਾ ਦੇ ਪਹਿਲੇ ਸਵਦੇਸ਼ੀ ਗਵਰਨਰ ਜਨਰਲ ਵਜੋਂ ਕੀਤੀ ਹੈ।

 

 

- Advertisement -

 

ਇਹ ਐਲਾਨ ਸਾਬਕਾ ਗਵਰਨਰ ਜਨਰਲ ਜੂਲੀ ਪੇਅਟ ਦੇ ਅਸਤੀਫਾ ਦੇਣ ਤੋਂ ਪੰਜ ਮਹੀਨਿਆਂ ਬਾਅਦ ਕੀਤਾ ਗਿਆ ਹੈ ।

ਟਰੂਡੋ ਨੇ ਮੰਗਲਵਾਰ ਸਵੇਰੇ ਕੈਨੇਡੀਅਨ ਅਜਾਇਬ ਘਰ ਵਿਖੇ ਐਲਾਨ ਕੀਤਾ ਕਿ ਮਹਾਰਾਣੀ ਐਲਿਜ਼ਾਬੈਥ II ਨੇ ਇਕ ਪ੍ਰਮੁੱਖ ਇਨੁਕ ਨੇਤਾ ਮੈਰੀ ਸਾਈਮਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਪਹਿਲਾਂ ਡੈਨਮਾਰਕ ਵਿਚ ਕੈਨੇਡੀਅਨ ਰਾਜਦੂਤ ਸੀ ਅਤੇ ਜਿਸ ਨੇ ਆਰਕਟਿਕ ਕੌਂਸਲ ਦੀ ਸਿਰਜਣਾ ਵਿਚ ਮੋਹਰੀ ਭੂਮਿਕਾ ਨਿਭਾਈ ਹੈ।

 

- Advertisement -

“ਸ਼੍ਰੀਮਤੀ ਸਾਈਮਨ ਦਾ ਕਰੀਅਰ ਹਮੇਸ਼ਾ ਰੁਕਾਵਟਾਂ ਨੂੰ ਤੋੜਦਾ ਰਿਹਾ ਹੈ,” ਟਰੂਡੋ ਨੇ ਕਿਹਾ।

ਪੀ. ਐਮ. ਟਰੂਡੋ ਅਨੁਸਾਰ, “ਅੱਜ, 154 ਸਾਲਾਂ ਬਾਅਦ, ਸਾਡਾ ਦੇਸ਼ ਇਤਿਹਾਸਕ ਕਦਮ ਚੁੱਕ ਰਿਹਾ ਹੈ। ਮੈਰੀ ਸਾਈਮਨ ਇਸ ਅਹੁਦੇ ਲਈ ਬਿਹਤਰੀਨ ਚੋਣ ਹਨ, ਮੈਂ ਕਿਸੇ ਹੋਰ ਬਾਰੇ ਸੋਚ ਨਹੀਂ ਸਕਦਾ।”

ਸਾਈਮਨ, ਆਰਡਰ ਆਫ਼ ਕੈਨੇਡਾ ਦੀ ਅਧਿਕਾਰੀ ਵੀ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਉਨ੍ਹਾਂ ਨੂੰ ਨੈਸ਼ਨਲ ਐਬੋਰਿਜੀਨਲ ਅਚੀਵਮੈਂਟ ਅਵਾਰਡ, ਕੈਨੇਡੀਅਨ ਜੀਓਗ੍ਰਾਫਿਕ ਸੁਸਾਇਟੀ ਦਾ ਗੋਲਡ ਆਰਡਰ ਅਤੇ ਗਵਰਨਰ ਜਨਰਲ ਦੇ ਉੱਤਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ।

ਮੈਰੀ ਸਾਈਮਨ ਨੂੰ ਅੰਤਰਰਾਸ਼ਟਰੀ ਮਹਿਲਾ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ ।

ਉਹ ਰਾਸ਼ਟਰੀ ਇਨਯੂਟ ਸੰਗਠਨ ਇਨਿਉਟ ਟਪਿਰੀਟ ਕਾਨਾਟਮੀ ਦੀ ਸਾਬਕਾ ਪ੍ਰਧਾਨ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਈਮਨ ਨੇ ਕਿਹਾ,”ਮੈਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਮੇਰੀ ਨਿਯੁਕਤੀ ਕੈਨੇਡਾ ਲਈ ਇਕ ਇਤਿਹਾਸਕ ਅਤੇ ਪ੍ਰੇਰਣਾਦਾਇਕ ਪਲ ਹੈ ਅਤੇ ਸੁਲ੍ਹਾ ਕਰਨ ਦੇ ਲੰਬੇ ਰਸਤੇ ‘ਤੇ ਇਕ ਮਹੱਤਵਪੂਰਨ ਕਦਮ ਹੈ।”

Share this Article
Leave a comment