ਮੁੰਬਈ : ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਆਪਣੀ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ। ਜੇਕਰ ਤੁਸੀਂ ਅਨੁਸ਼ਕਾ ਦੇ ਫੈਸ਼ਨ ਸਟਾਇਲ ਦੇ ਪ੍ਰਸ਼ੰਸਕ ਹੋ, ਤਾਂ ਤੁਹਾਡੇ ਕੋਲ ਇੱਕ ਮੌਕਾ ਹੈ ਉਸਦੀ ਅਲਮਾਰੀ ਵਿਚੋਂ ਉਸਦੇ ਮਨਪਸੰਦ ਮੈਟਰਨਿਟੀ ਵੀਅਰ ਦੀ ਚੋਣ ਕਰਨ ਦਾ ।
ਦਰਅਸਲ ਅਨੁਸ਼ਕਾ ਸ਼ਰਮਾ ਨੇ ਹਾਲ ਹੀ ‘ਚ ਇੰਸਟਾਗ੍ਰਾਮ’ ਤੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਮੈਟਰਨਿਟੀ ਵੀਅਰ ਭਾਲ ਪ੍ਰੈਗਨੈਂਸੀ ਦੌਰਾਨ ਪਹਿਨੇ ਹੋਏ ਆਪਣੇ ਕਪੜੇ ਵੇਚ ਰਹੀ ਹੈ। ਇਨ੍ਹਾਂ ਕਪੜਿਆਂ ਦੀ ਕੀਮਤ 850 ਰੁਪਏ ਤੋਂ ਸ਼ੁਰੂ ਹੋ ਕੇ 9500 ਰੁਪਏ ਤੱਕ ਹੈ। ਅਭਿਨੇਤਰੀ ਦੇ ਕੁਝ ਕੱਪੜਿਆਂ ‘ਤੇ ਭਾਰੀ ਭਰਕਮ ਛੋਟ ਦੀ ਵੀ ਗੱਲ ਆਖੀ ਹੈ ।
https://www.instagram.com/p/CQsStFAhKkl/?utm_medium=copy_link
ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸਾਲਟ ਸਕਾਊਟ ਦੀ ਵੈਬਸਾਈਟ ‘ਤੇ ਆਉਂਦੇ ਹੀ ਅਨੁਸ਼ਕਾ ਦੇ ਜ਼ਿਆਦਾਤਰ ਮੈਟਰਨਿਟੀ ਵੀਅਰ ਆਊਟ ਆਫ਼ ਸਟਾਕ ਹੋ ਗਏ। ਇੱਥੇ ਕੁਝ ਕੁ ਕੱਪੜੇ ਬਚੇ ਹਨ ਜਿਸ ‘ਤੇ ਤੁਸੀਂ ਬੋਲੀ ਲਗਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਉਹ ਮਾਵਾਂ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਵਿਚ ਕੁਝ ਯੋਗਦਾਨ ਦੇ ਸਕੇ।
ਅਨੁਸ਼ਕਾ ਸ਼ਰਮਾ ਮੈਟਰਨਿਟੀ ਵਿਅਰ ਵੇਚਣ ਤੋਂ ਪ੍ਰਾਪਤ ਹੋਈ ਰਕਮ, ਇਕ ਐਨਜੀਓ ‘ਸਨੇਹਾ ਮਾਤ੍ਰਿਤਵ ਸੁਰੱਖਿਆ’ ਲਈ ਕਰੇਗੀ । ਇਸਦੇ ਨਾਲ ਨਾਲ ਵਾਤਾਵਰਣ ਦੀ ਸੁਰੱਖਿਆ ਲਈ ਵੀ ਉਹ ਇਸ ਰਕਮ ਨੂੰ ਵਰਤੇਗੀ । ਅਨੁਸ਼ਕਾ ਦੇ ਸ਼ੇਅਰ ਕੀਤੇ ਕਪੜਿਆਂ ਰਾਹੀਂ 2.5 ਲੱਖ ਲੀਟਰ ਪਾਣੀ ਦੀ ਬਚਤ ਹੋਵੇਗੀ। ਅਨੁਸ਼ਕਾ ਅਨੁਸਾਰ ਉਸਨੂੰ ਇਸ ਕਿਸਮ ਦਾ ਵਿਚਾਰ ਆਪਣੀ ਗਰਭ ਅਵਸਥਾ ਦੌਰਾਨ ਆਇਆ ਸੀ।
ਅਨੁਸ਼ਕਾ ਸ਼ਰਮਾ ਨੇ ਵੀਡੀਓ ਵਿਚ ਕਿਹਾ ਹੈ- ਮੰਨ ਲਓ ਕਿ ਜੇ ਭਾਰਤ ਦੇ 1% ਸ਼ਹਿਰਾਂ ਵਿਚ ਰਹਿਣ ਵਾਲੀਆਂ ਗਰਭਵਤੀ ਔਰਤਾਂ ਦੁਬਾਰਾ ਇਹ ਮੈਟਰਨਿਟੀ ਕੱਪੜੇ ਖਰੀਦਦੀਆਂ ਹਨ, ਤਾਂ ਅਸੀਂ ਇੰਨਾ ਪਾਣੀ ਬਚਾ ਸਕਦੇ ਹਾਂ ਕਿ ਇਕ ਆਦਮੀ 200 ਸਾਲਾਂ ਤੋਂ ਇਸ ਨੂੰ ਪੀ ਸਕਦਾ ਹੈ। ਇਹ ਉਹ ਤਰੀਕਾ ਹੈ ਜਿਸ ਦੁਆਰਾ ਹਰ ਆਦਮੀ ਇੱਕ ਵੱਡੀ ਤਬਦੀਲੀ ਲਿਆ ਸਕਦਾ ਹੈ ।