ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਸਣੇ 2 ਅੱਤਵਾਦੀ ਢੇਰ

TeamGlobalPunjab
1 Min Read

ਸ੍ਰੀਨਗਰ : ਜੰਮੂ ਕਸ਼ਮੀਰ ਦੇ ਪਾਰਿਮਪੋਰਾ ਇਲਾਕੇ ‘ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ, ਜਿਨ੍ਹਾਂ’ਚੋਂ ਇਕ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਦੀਮ ਅਬਰਾਰ ਸੀ ਅਤੇ ਦੂਜਾ ਅੱਤਵਾਦੀ ਪਾਕਿਸਤਾਨ ਦਾ ਨਾਗਰਿਕ ਸੀ।

ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਅਬਰਾਰ ਕਤਲ ਦੇ ਕਈ ਮਾਮਲਿਆਂ ‘ਚ ਸ਼ਾਮਲ ਸੀ ਅਤੇ ਉਸ ਨੂੰ ਸੋਮਵਾਰ ਨੂੰ ਪਾਰਿਮਪੋਰਾ ‘ਚ ਵਾਹਨਾਂ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਬਰਾਰ ਨੇ ਪੁਛਗਿੱਛ ‘ਚ ਦੱਸਿਆ ਕਿ ਉਸ ਨੇ ਮਲੂਰਾ ‘ਚ ਇਕ ਜਗ੍ਹਾ ਏ.ਕੇ.-47 ਰਾਈਫ਼ਲ ਲੁਕਾਈ ਹੈ, ਜਿੱਥੇ ਪਹੁੰਚਣ ’ਤੇ ਮਕਾਨ ਅੰਦਰ ਲੁਕੇ ਉਸ ਦੇ ਪਾਕਿਸਤਾਨੀ ਸਾਥੀ ਨੇ ਗੋਲੀਬਾਰੀ ਕੀਤੀ। ਮੁਕਾਬਲੇ ‘ਚ ਅਬਰਾਰ ਅਤੇ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ।

Share This Article
Leave a Comment