ਚੰਡੀਗੜ੍ਹ – ਹਾਈਕੋਰਟ ਦੇ ਅਦੇਸ਼ਾਂ ਦੇ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਪੋਸਟ-ਮਾਰਟਮ ਪੀਜੀਆਈ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਜੋ ਕਿ ਲਗਾਤਾਰ ਪੰਜ ਘੰਟੇ ਤੱਕ ਚੱਲਿਆ। ਪੋਸਟ ਮਾਰਟਮ ਤੋਂ ਬਾਅਦ ਡਾਕਟਰਾਂ ਦੀ ਰਿਪੋਰਟ ਅਜੇ ਤੱਕ ਗੁਪਤ ਰੱਖੀ ਗਈ ਹੈ ।ਪੰਜ ਡਾਕਟਰਾਂ ਦੇ ਇੱਕ ਬੋਰਡ ਨੇ ਪੋਸਟਮਾਰਟਮ ਕੀਤਾ ਇਸ ਟੀਮ ਵਿੱਚ 2 ਫੋਰੇਂਸਿਕ ਡਾਕਟਰ ਇਕ ਇੱਕ ਸਰਜਨ ਤੇ ਇਕ ਹਿਸਤੋਪੇਥੋਲੋਜੀ ਦੇ ਡਾਕਟਰ ਵੀ ਮੌਜ਼ੂਦ ਸਨ।
ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਕਿਹਾ ਕੇ ਪੋਸਟਮਾਰਟਮ ਹਾਈ ਕੋਰਟ ਦੇ ਆਦੇਸ਼ਾਂ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਹੈ ਇਸ ਕਰਕੇ ਇਸ ਦੀ ਰਿਪੋਰਟ ਹਾਈ ਕੋਰਟ ਚ ਹੀ ਦਿੱਤੀ ਜਾਏਗੀ।