ਮਿੰਨੀ ਬੱਸ ਅਪਰੇਟਰਾਂ ਨੇ ਬੱਸ ਨੂੰ ਅੱਗ ਲਗਾਉਣ ਦਾ ਪ੍ਰੋਗਰਾਮ ਟਾਲਿਆ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਦੇ ਵਫਦ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨਾਲ ਪਹਿਲਾ ਤੋਂ ਤੈਅ ਹੋਈ ਬੈਠਕ ‘ਚ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ, ਚੇਅਰਮੈਨ ਬਲਤੇਜ ਸਿੰਘ ਵਾਂਦਰ ਅਤੇ ਐਸੋਸੀਏਸ਼ਨ ਦੇ ਹੋਰ ਆਗੂਆਂ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਿੰਨੀ ਬੱਸਾਂ ਦੇ ਪਰਮਿਟ ਦੀ ਬਹਾਲੀ ਲਈ 9 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਇੱਕ ਮਿੰਨੀ ਬੱਸ ਜਲਾ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਅੱਜ ਦੀ ਬੈਠਕ ਵਿੱਚ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਅਧਿਆਇ 5 ਦੇ ਅਧੀਨ ਆਪਣੇ ਦਾਇਰੇ ‘ਚ ਆਉਂਦੇ ਤਕਰੀਬਨ 90 ਫੀਸਦੀ ਸਾਰੇ ਪਰਮਿਟਾਂ ਨੂੰ ਬਹਾਲ ਕਰ ਦਿੱਤਾ ਹੈ, ਜਿਸ ਲਈ ਐਸੋਸੀਏਸ਼ਨ ਸਰਕਾਰ ਅਤੇ ਟਰਾਂਸਪੋਰਟ ਕਮਿਸ਼ਨਰ ਦਾ ਧੰਨਵਾਦ ਕਰਦੀ ਹੈ।

ਹਾਲ ਹੀ ਵਿਚ ਪੰਜਾਬ ਕੈਬਨਿਟ ਵਿਚ ਹੀ 90 ਫੀਸਦੀ ਪਰਮਿਟ ਬਿਨਾਂ ਸ਼ਰਤ ਬਹਾਲ ਕੀਤੇ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਸਾਡੀ ਸਿਰਫ ਕੁਝ ਮੰਗਾਂ ਬਚੀਆਂ ਹਨ, ਜਿਵੇਂ ਕਿ 5 ਫੀਸਦੀ ਟੈਕਸ ਮੁਆਫ ਕਰਨਾ, ਪਹਿਲੇ ਪੜਾਅ ਦੇ ਕਿਰਾਏ ਦੀ 20 ਰੁਪਏ ਦੀ ਮੰਗ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। 31 ਮਾਰਚ ਤੱਕ ਟੈਕਸ ਨੂੰ ਮੁਆਫ ਕੀਤਾ ਜਾਣਾ ਚਾਹੀਦਾ ਹੈ, ਦੰਗਾ ਪੀੜਤਾਂ, ਸਾਬਕਾ ਸੈਨਿਕਾਂ ਅਤੇ ਜੋਧਪੁਰ ਆਦਿ ਦੇ ਜਿਹੜੇ ਪਰਮਿਟ ਬਹਾਲ ਨਹੀਂ ਕੀਤੇ ਗਏ ਹਨ ਅਤੇ ਜੇ ਸਰਕਾਰ ਜੇਕਰ ਅਗਲੀ ਬੈਠਕ ਲਈ ਸਮਾਂ ਨਹੀਂ ਦਿੰਦੀ, ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜਬੂਰਨ ਸਾਨੂੰ ਸੰਘਰਸ਼ ਦਾ ਸਹਾਰਾ ਲੈਣਾ ਪਏਗਾ।

Share this Article
Leave a comment