ਵੈਕਸੀਨ ਲਗਵਾ ਚੁੱਕੇ ਲੋਕਾਂ ਦੇ ਹਸਪਤਾਲ ‘ਚ ਭਰਤੀ ਹੋਣ ਦੀ ਸੰਭਾਵਨਾ 75 ਤੋਂ 80 ਫ਼ੀਸਦੀ ਘੱਟ : ਡਾ. ਵੀ.ਕੇ. ਪਾਲ

TeamGlobalPunjab
1 Min Read

ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਦੀ ਸਥਿਤੀ ‘ਚ ਕਾਫ਼ੀ ਸੁਧਾਰ ਹੋਇਆ ਹੈ, ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਤਿੰਨ ਮਈ ਤੋਂ ਰਿਕਵਰੀ ਦਰ ‘ਚ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਹੁਣ 96 ਫ਼ੀਸਦੀ ਹੋ ਗਿਆ ਹੈ। ਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਗਿਰਾਵਟ ਦਰਜ ਹੋਈ ਹੈ।

11 ਜੂਨ ਤੋਂ 17 ਜੂਨ ਦੇ ਵਿਚਕਾਰ ਦੇਸ਼ ਦੇ 513 ਜ਼ਿਲ੍ਹਿਆਂ ‘ਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਮਾਮਲੇ ਪੰਜ ਫ਼ੀਸਦੀ ਤੋਂ ਘੱਟ ਸਨ।  ਨੀਤੀ ਆਯੋਗ ਦੇ ਸਿਹਤ ਮੈਂਬਰ ਡਾ. ਵੀ.ਕੇ. ਪਾਲ ਨੇ ਦੱਸਿਆ ਕਿ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਦੀ ਵੈਕਸੀਨ ਲਗਵਾ ਚੁੱਕੇ ਵਿਅਕਤੀਆਂ ‘ਚ ਹਸਪਤਾਲ ‘ਚ ਭਰਤੀ ਹੋਣ ਦੀ ਸੰਭਾਵਨਾ 75-80 ਫ਼ੀਸਦੀ ਘੱਟ ਹੁੰਦੀ ਹੈ। ਅਜਿਹੇ ਵਿਅਕਤੀਆਂ ਨੂੰ ਆਕਸੀਜਨ ਦੀ ਜ਼ਰੂਰਤ ਹੋਣ ਦੀ ਸੰਭਾਵਨਾ ਲਗਪਗ 8 ਫ਼ੀਸਦੀ ਹੈ ਤੇ ਟੀਕਾਕਰਨ ਵਾਲੇ ਵਿਅਕਤੀਆਂ ਦੇ ਆਈਸੀਯੂ ‘ਚ ਜਾਣ ਦਾ ਖ਼ਤਰਾ ਸਿਰਫ਼ 6 ਫੀਸਦੀ ਹੈ।

 

 

ਸੰਯੁਕਤ ਸਕੱਤਰ ਲਵ ਅੱਗਰਵਾਲ ਨੇ ਦੱਸਿਆ ਕਿ ਦੇਸ਼ ਵਿਚ ਇਸ ਸਮੇਂ ਰਿਕਵਰੀ ਰੇਟ 96 ਫ਼ੀਸਦੀ ਤਕ ਪਹੁੰਚ ਚੁੱਕਾ ਹੈ।

 

 

ਦੇਸ਼ ਦਾ ਮਹਾਰਾਸ਼ਟਰ ਸੂਬਾ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਬਣਿਆ ਹੋਇਆ ਹੈ। ਮਹਾਰਾਸ਼ਟਰ ਵਿੱਚ 22 ਮਿਲਿਅਨ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।

Share This Article
Leave a Comment