ਚੰਡੀਗੜ੍ਹ: ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਿਹਤ ਬੀਤੀ ਰਾਤ ਮੁੜ ਖਰਾਬ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਮਿਲਖਾ ਸਿੰਘ ਦੀ ਹਾਲਤ ਵੀਰਵਾਰ ਠੀਕ ਸੀ ਪਰ ਦੇਰ ਰਾਤ ਉਨ੍ਹਾਂ ਨੂੰ ਬੁਖਾਰ ਹੋ ਗਿਆ ਤੇ ਆਕਸੀਜਨ ਪੱਧਰ ਡਿੱਗ ਗਿਆ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ।
ਮਿਲਖਾ ਸਿੰਘ ਦੇ ਪਰਿਵਾਰ ਦੇ ਬਿਆਨ ਜਾਰੀ ਕਰਦਿਆਂ ਕਿਹਾ, ‘ਉਨ੍ਹਾਂ ਲਈ ਅੱਜ ਦਾ ਦਿਨ ਥੋੜ੍ਹਾ ਮੁਸ਼ਕਲ ਰਿਹਾ ਪਰ ਉਹ ਇਸ ਨਾਲ ਲੜ ਰਹੇ ਹਨ।’
ਮਿਲਖਾ ਸਿੰਘ ਦਾ ਬੁੱਧਵਾਰ ਨੂੰ ਕੋਵਿਡ- 19 ਟੈਸਟ ਨੈਗੇਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਮਿਲਖਾ ਸਿੰਘ ਨੂੰ ਬੀਤੇ ਮਹੀਨੇ ਕੋਰੋਨਾ ਹੋਇਆ ਸੀ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਦਾ 13 ਜੂਨ ਨੂੰ ਕੋਵਿਡ ਕਾਰਨ ਦੇਹਾਂਤ ਹੋ ਗਿਆ ਸੀ।