ਮੁਹਾਲੀ (ਦਰਸ਼ਨ ਸਿੰਘ ਖੋਖਰ) : ਕੋਟਕਪੂਰਾ ਗੋਲ਼ੀਕਾਂਡ ਮਾਮਲੇ ਬਾਰੇ ਜਾਂਚ ਕਰ ਰਹੀ ‘ਨਵੀਂ ਸਿੱਟ’ ਨੇ ਅੱਜ ਮੁਹਾਲੀ ਦੇ ਪੰਜਾਬ ਰਾਜ ਬਿਜਲੀ ਬੋਰਡ ਦੇ ਗੈਸਟ ਹਾਊਸ ਵਿੱਚ ਅੱਧੀ ਦਰਜਨ ਗਵਾਹਾਂ ਕੋਲੋਂ ਬਿਆਨ ਹਾਸਲ ਕੀਤੇ । ਐਲ. ਕੇ. ਯਾਦਵ ਦੀ ਅਗਵਾਈ ਵਾਲੀ ਨਵੀਂ ਸਿੱਟ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਨਾ ਹੈ ਅਤੇ ਸੰਭਾਵਨਾ ਹੈ ਕਿ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਦੀ ਐਮਐਲਏ ਹੋਸਟਲ ਵਿੱਚ ਸਥਿਤ ਸਰਕਾਰੀ ਰਿਹਾਇਸ਼ ‘ਤੇ ਜਾ ਕੇ ਵਿਸ਼ੇਸ਼ ਜਾਂਚ ਟੀਮ ਪੁੱਛਗਿੱਛ ਕਰੇਗੀ ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ‘ਸਿੱਟ’ ਨੂੰ 6 ਮਹੀਨੇ ਵਿਚ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ ਪਰ ਪੰਜਾਬ ਸਰਕਾਰ ਵੱਲੋਂ ਸਿੱਟ ਨੂੰ ਅੰਦਰਖਾਤੇ ਆਦੇਸ਼ ਸਨ ਕਿ ਦੋ ਤਿੰਨ ਮਹੀਨੇ ਵਿਚ ਜਾਂਚ ਮੁਕੰਮਲ ਕੀਤੀ ਜਾਵੇ ।
ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਨੱਬੇ ਫੀਸਦੀ ਕੰਮ ਮੁਕੰਮਲ ਕਰ ਲਿਆ ਸੀ । ਹੁਣ ਨਵੀਂ ਜਾਂਚ ਟੀਮ’ ਤਾਂ ਮਹਿਜ਼ ਖਾਨਾਪੂਰਤੀ ਲਈ ਗਵਾਹਾਂ ਨੂੰ ਬੁਲਾ ਰਹੀ ਹੈ ਅਤੇ ਜਲਦੀ ਹੀ ਜਾਂਚ ਮੁਕੰਮਲ ਹੋਣ ਦੀ ਸੰਭਾਵਨਾ ਹੈ।