BIG NEWS : ਵਾਹਨਾਂ ਦੇ ਕਾਗਜ਼ਾਤ ਰਿਨਿਊ ਨਾ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਨੇ ਮੁੜ ਤੋਂ ਵਧਾਈ ਮਿਆਦ ਤਾਰੀਖ

TeamGlobalPunjab
2 Min Read

ਨਵੀਂ ਦਿੱਲੀ :  ਆਮ‌ ਲੋਕਾਂ ਨੂੰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (The Ministry of Road Transport and Highways) ਵਲੋਂ ਇੱਕ ਵਾਰ ਫਿਰ ਤੋਂ ਰਾਹਤ ਦਿੱਤੀ ਗਈ ਹੈ। ਜੇਕਰ ਤੁਸੀਂ ਹੁਣ ਤੱਕ ਆਪਣੇ ਵਾਹਨ, ਵਾਹਨ ਚਲਾਉਣ ਸਬੰਧੀ ਕਾਗਜ਼ਾਤ ਰਿਨਿਊ (Renew) ਨਹੀਂ ਕਰਵਾਏ ਤਾਂ ਇਹ ਖਬਰ ਤੁਹਾਡੇ ਲਈ ਵੀ ਰਾਹਤ ਵਾਲੀ ਹੈ।

ਸਰਕਾਰ ਨੇ ਹੋਰ ਮੋਟਰ ਵਾਹਨ ਦੇ ਦਸਤਾਵੇਜ਼ਾਂ ਦੀ ਵੈਧਤਾ ਦੀ ਮਿਆਦ ‘ਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਹੈ । ਇਨ੍ਹਾ ਵਿਚ ਡਰਾਈਵਿੰਗ ਲਾਇਸੈਂਸ (DL), ਰਜਿਸਟ੍ਰੇਸ਼ਨ ਸਰਟੀਫਿਕੇਟ (RC), ਤੰਦਰੁਸਤੀ ਪ੍ਰਮਾਣ ਪੱਤਰ ਸ਼ਾਮਲ ਹਨ। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ, ਹੁਣ ਸਾਰੇ ਕਾਗਜ਼ਾਤ 30 ਸਤੰਬਰ ਤੱਕ ਲਾਗੂ ਰਹਿਣਗੇ।

 

 

ਪਹਿਲਾਂ ਉਨ੍ਹਾਂ ਦੀ ਵੈਧਤਾ 30 ਜੂਨ ਨੂੰ ਖਤਮ ਹੋ ਰਹੀ ਸੀ। ਸਰਕਾਰ ਦੇ ਇਸ ਕਦਮ ਨਾਲ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਉਹ ਕਾਗਜ਼ਾਤ ਜੋ 1 ਫਰਵਰੀ, 2020 ਨੂੰ ਖਤਮ ਹੋ ਗਏ ਸਨ ਜਾਂ 30 ਸਤੰਬਰ, 2021 ਨੂੰ ਖਤਮ ਹੋਣੇ ਸਨ ਅਤੇ ਤਾਲਾਬੰਦ ਪਾਬੰਦੀਆਂ ਕਾਰਨ ਇਨ੍ਹਾਂ ਦਾ ਨਵੀਨੀਕਰਨ ਨਹੀਂ ਹੋ ਸਕਿਆ, ਹੁਣ 30 ਸਤੰਬਰ ਤੱਕ ਜਾਇਜ਼ ਹੈ।

ਮੰਤਰਾਲੇ ਵੱਲੋਂ ਇਸ ਸਬੰਧ ਵਿਚ ਇਕ ਆਦੇਸ਼ ਸਾਰੇ ਸਬੰਧਤ ਵਿਭਾਗਾਂ ਨੂੰ ਜਾਰੀ ਕੀਤਾ ਗਿਆ ਹੈ।

ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਕਾਰਨ ਨਾਗਰਿਕਾਂ ਨੂੰ ਟਰਾਂਸਪੋਰਟ ਨਾਲ ਜੁੜੀਆਂ ਸੇਵਾਵਾਂ ਵਿਚ ਕੋਈ ਦਿੱਕਤ ਨਹੀਂ ਆਵੇਗੀ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਸ ਮੁਸ਼ਕਲ ਸਮੇਂ ਵਿੱਚ ਕੰਮ ਕਰ ਰਹੇ ਟਰਾਂਸਪੋਰਟਰਾਂ ਅਤੇ ਹੋਰ ਸੰਸਥਾਵਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।

Share This Article
Leave a Comment