ਹਰਿਆਣਾ : ਹਰਿਆਣਾ ਸਰਕਾਰ ਨੇ ਕੋਰੋਨਾ ਮਹਾਮਾਰੀ ਸਬੰਧੀ ਪਾਬੰਦੀਆਂ ਨੂੰ 21 ਜੂਨ ਤੱਕ ਹੋਰ ਵਧਾ ਦਿਤਾ ਹੈ। ਰਾਜ ਵਿਚ ਰੋਜ਼ਾਨਾ ਕੋਵਿਡ -19 ਮਾਮਲਿਆਂ ਵਿਚ ਮਾਮੂਲੀ ਗਿਰਾਵਟ ਆਉਣ ਦੇ ਬਾਅਦ ਢਿੱਲ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਰਾਜ ਵਿਚ 339 ਤਾਜ਼ਾ ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,65,861 ਹੋ ਗਈ ਹੈ।
ਰਾਜ ਸਰਕਾਰ ਦੇ ਨਵੇਂ ਆਦੇਸ਼ ਅਨੁਸਾਰ ਮਾਰਕਿਟ ਦੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹ ਸਕਦੀਆਂ ਹਨ। ਪੁਰਾਣੀਆਂ ਹਦਾਇਤਾਂ ਅਨੁਸਾਰ ਦੁੱਧ, ਫਲ-ਸਬਜ਼ੀਆਂ, ਕਰਿਆਨੇ ਅਤੇ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਜਨਤਕ ਪ੍ਰੋਗਰਾਮ ਲਈ ਲੋਕਾਂ ਦੀ ਗਿਣਤੀ 50 ਤੱਕ ਸੀਮਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਆਗਿਆ ਲਾਜ਼ਮੀ ਹੋਵੇਗੀ।ਹੋਟਲ ਅਤੇ ਮਾਲ ਸਮੇਤ ਰੈਸਟੋਰੈਂਟਾਂ ਅਤੇ ਬਾਰਾਂ ਨੂੰ 50 ਪ੍ਰਤੀਸ਼ਤ ਦੀ ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।ਜਿੰਮ ਨੂੰ 50 ਪ੍ਰਤੀਸ਼ਤ ਸਮਰੱਥਾ ਅਤੇ ਕੋਵਿਡ -19 ਪ੍ਰੋਟੋਕੋਲ ਦੇ ਨਾਲ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਵੀ ਦਿੱਤੀ ਗਈ ਹੈ।