ਨਵੀਂ ਦਿੱਲੀ: ਵਿਸ਼ਵ ਕੱਪ ਜੇਤੂ ਭਾਰਤ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਆਪਣੀ ਉਸ ਸੋਸ਼ਲ ਮੀਡੀਆ ਪੋਸਟ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ ਜਿਸ ਵਿਚ ਉਨ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸ਼ੇਅਰ ਕੀਤੀ ਸੀ।‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਹਰਭਜਨ ਨੇ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਸੀ। ਜਿਸ ‘ਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਦਾ ਲੇਬਲ ਦਿਤਾ ਸੀ।ਜਿਸ ਤੋਂ ਬਾਅਦ ਹਰਭਜਨ ਸਿੰਘ ਦਾ ਸੋਸ਼ਲ ਮੀਡੀਆ ਲੋਕਾਂ ਦੀਆਂ ਪੋਸਟਾਂ ਨਾਲ ਭਰ ਗਿਆ ਉਸਦੀ ਅਲ਼ੋਚਨਾ ਕੀਤੀ ਜਾ ਰਹੀ ਸੀ।
ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਦਿਆਂ ਹਰਭਜਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਦੇਸ਼ ਦੇ ਹਿੱਤਾਂ ਵਿਰੁੱਧ ਕੁਝ ਵੀ ਪੋਸਟ ਕਰਨਾ ਨਹੀਂ ਹੈ।ਹਰਭਜਨ ਨੇ ਮੁਆਫ਼ੀ ਮੰਗਦਿਆਂ ਕਿਹਾ ‘ਮੈਂ ਕਾਹਲੀ ਵਿਚ ਪੋਸਟ ਕਰ ਦਿੱਤੀ ਤੇ ਕੰਟੈਂਟ ਉਤੇ ਧਿਆਨ ਨਹੀਂ ਦਿੱਤਾ ਕਿ ਇਹ ਕਿਸ ਗੱਲ ਦੀ ਤਰਜਮਾਨੀ ਕਰਦਾ ਹੈ। ਇਹ ਮੇਰੀ ਗ਼ਲਤੀ ਸੀ ਤੇ ਮੈਂ ਮੰਨਦਾ ਹਾਂ। ਕਿਸੇ ਵੀ ਪੱਧਰ ’ਤੇ ਮੈਂ ਪੋਸਟ ਨਾਲ ਜੁੜੇ ਵਿਚਾਰਾਂ ਦੀ ਹਮਾਇਤ ਨਹੀਂ ਕਰਦਾ, ਨਾ ਹੀ ਉਨ੍ਹਾਂ ਦੀ ਜਿਨ੍ਹਾਂ ਦੀ ਤਸਵੀਰ ਉੱਥੇ ਮੌਜੂਦ ਸੀ। ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਭਾਰਤ ਦੇ ਵਿਰੁੱਧ ਨਹੀਂ।’ ਉਨ੍ਹਾਂ ਕਿਹਾ ਕਿ ਮੇਰੀ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੇਰੀ ਬਿਨਾਂ ਸ਼ਰਤ ਮੁਆਫੀ ਹੈ ।ਅਸਲ ਵਿੱਚ ਕੋਈ ਵੀ ਦੇਸ਼ ਵਿਰੋਧੀ ਸਮੂਹ ਜੋ ਮੇਰੇ ਲੋਕਾਂ ਵਿਰੁੱਧ ਹੈ, ਦਾ ਮੈਂ ਸਮਰਥਨ ਨਹੀਂ ਕਰਦਾ ਅਤੇ ਕਦੇ ਨਹੀਂ ਕਰਾਂਗਾ।
My heartfelt apology to my people..🙏🙏 pic.twitter.com/S44cszY7lh
— Harbhajan Turbanator (@harbhajan_singh) June 7, 2021
ਕ੍ਰਿਕਟਰ ਨੇ ਕਿਹਾ ਕਿ ਉਸ ਨੇ 20 ਸਾਲ ਭਾਰਤ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਤੇ ਭਾਰਤ ਵਿਰੋਧੀ ਕਿਸੇ ਵੀ ਗੱਲ ਦੀ ਕਦੇ ਹਮਾਇਤ ਨਹੀਂ ਕਰਨਗੇ। ਹਰਭਜਨ ਨੇ ਜੋ ਪੋਸਟਰ ਸਾਂਝਾ ਕੀਤਾ ਸੀ ਉਸ ਵਿੱਚ ਲਿਖਿਆ ਸੀ “1-6 ਜੂਨ, 1984 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਪ੍ਰੇਸ਼ਨ ਵਿਚ ਸ਼ਹੀਦ ਹੋਏ ਲੋਕਾਂ ਨੂੰ ਦਿਲੋਂ ਸ਼ਰਧਾਂਜਲੀ”।