ਓਂਟਾਰੀਓ ‘ਚ ਕੋਵਿਡ ਦੇ 1057 ਨਵੇਂ ਕੇਸ ਹੋਏ ਦਰਜ

TeamGlobalPunjab
2 Min Read

ਟੋਰਾਂਟੋ : ਕੈਨੇਡਾ ਦੇ ਜ਼ਿਆਦਾਤਰ ਸੂਬਿਆਂ ਵਿਚ ਹੁਣ ਕੋਰੋਨਾ ਸੰਕ੍ਰਮਣ ਦਾ ਜ਼ੋਰ ਘੱਟਦਾ ਜਾ ਰਿਹਾ ਹੈ । ਸਿਹਤ ਮਾਹਰਾਂ ਅਨੁਸਾਰ ਕੈਨੇਡਾ ਵਿੱਚ ਕੋਰੋਨਾ ਦੀ ਤੀਜੀ ਲਹਿਰ ਹੁਣ ਮੱਠੀ ਪੈਣ ਲੱਗੀ ਹੈ।ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ਵਿੱਚ ਹੁਣ ਰੋਜ਼ਾਨਾ ਕੇਸਾਂ ਵਿੱਚ ਕਮੀ ਦਰਜ਼ ਕੀਤੀ ਜਾ ਰਹੀ ਹੈ। ਵੈਕਸੀਨੇਸ਼ਨ ਦਾ ਪ੍ਰਭਾਵ ਹੁਣ ਨਜ਼ਰ ਆਉਣ ਲੱਗਾ ਹੈ। ਵੈਸੇ ਪੂਰੇ ਓਂਂਟਾਰੀਓ ਸੂਬੇ ਵਿੱਚ ‘ਸਟੇਅ ਐਟ ਹੋਮ’ ਨਿਯਮ ਹੁਣ ਵੀ ਲਾਗੂ ਹੈ। ਬਿਨਾਂ ਅਤਿ ਜ਼ਰੂਰਤ ਬਾਹਰ ਆਉਣ ਦੀ ਮਨਾਹੀ ਹੈ।

 

ਸੂਬੇ ਦੀ ਸਿਹਤ ਮੰਤਰੀ ਕ੍ਰਿਸਟੀਆ ਐਲੀਅਟ ਸ਼ਨੀਵਾਰ ਨੂੰ ਓਂਟਾਰੀਓ ਵਿਖੇ 1057 ਨਵੇਂ ਕੋਵਿਡ-19 ਕੇਸ ਰਿਪੋਰਟ ਕੀਤੇ ਗਏ, ਇਸ ਤਰ੍ਹਾਂ ਕੋਰੋਨਾ ਦੇ ਸੂਬਾਈ ਕੇਸ ਕੁੱਲ ਮਿਲਾ ਕੇ ਹੁਣ 5,29,510 ਹੋ ਗਏ ਹਨ।

ਉਨ੍ਹਾਂ ਦੱਸਿਆ ਸ਼ਨੀਵਾਰ ਦੀ ਕੇਸ ਗਿਣਤੀ ਸ਼ੁੱਕਰਵਾਰ ਦੀ ਕੇਸ ਗਿਣਤੀ ਨਾਲੋਂ ਘੱਟ ਹੈ । ਸ਼ੁੱਕਰਵਾਰ ਨੂੰ ਕੋਵਿਡ ਦੇ 1273 ਨਵੇਂ ਮਾਮਲੇ ਸਾਹਮਣੇ ਆਏ ਸਨ।  ਵੀਰਵਾਰ ਨੂੰ 1135 ਅਤੇ ਬੁੱਧਵਾਰ ਨੂੰ 1095 ਮਾਮਲੇ ਦਰਜ ਕੀਤੇ ਗਏ ਸਨ।

ਸ਼ਨੀਵਾਰ ਦੀ ਰਿਪੋਰਟ ਦੇ ਅਨੁਸਾਰ :-

ਟੋਰਾਂਟੋ ਵਿੱਚ 228, ਪੀਲ ਖੇਤਰ ਵਿੱਚ 178,

ਓਟਾਵਾ ਵਿੱਚ 64, ਹੈਮਿਲਟਨ ਵਿੱਚ 71 ਅਤੇ

ਯੌਰਕ ਖੇਤਰ ਵਿੱਚ 82 ਕੇਸ ਦਰਜ ਕੀਤੇ ਗਏ।

 

 

ਹੋਰ ਸਾਰੀਆਂ ਸਥਾਨਕ ਜਨਤਕ ਸਿਹਤ ਇਕਾਈਆਂ ਨੇ ਪ੍ਰੋਵਿੰਸ਼ੀਅਲ ਰਿਪੋਰਟ ਵਿਚ 60 ਤੋਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ।

ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ 15 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8726 ਹੋ ਗਈ ।

ਸ਼ੁੱਕਰਵਾਰ ਦੀ ਰਾਤ 8 ਵਜੇ ਤੱਕ 88,39,445 COVID-19 ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ।

ਇਸ ਨਾਲ ਪਿਛਲੇ ਦਿਨ 1,48,972 ਟੀਕਿਆਂ ਦਾ ਵਾਧਾ ਹੋਇਆ ਹੈ। ਇੱਥੇ 6,50,000 ਤੋਂ ਵੱਧ ਲੋਕ ਪੂਰੀ ਤਰ੍ਹਾਂ ਦੋ ਖੁਰਾਕਾਂ ਦੇ ਟੀਕਾਕਰਣ ਕਰਵਾ ਚੁੱਕੇ ਹਨ।

Share This Article
Leave a Comment